ਹਿਮਾਂਸ਼ੀ ਖੁਰਾਣਾ ਨੂੰ ਕਿਵੇਂ ਦੇ ਮੁੰਡੇ ਪਸੰਦ ਨੇ, ਦੇਖੋ ਵੀਡੀਓ

written by Lajwinder kaur | January 14, 2019

ਲਓ ਜੀ ਹੁਸਨਾਂ ਦੀ ਰਾਣੀ ਹਿਮਾਂਸ਼ੀ ਖੁਰਾਣਾ ਜਿਹਨਾਂ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਦਿਵਾਨਾ ਕੀਤਾ ਹੋਇਆ ਹੈ ਤੇ ਹੁਣ ਆਪਣਾ ਦੂਜਾ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਗਈ ਹੈ। ਹਿਮਾਂਸ਼ੀ ਖੁਰਾਣਾ ਜੋ ਕਿ ਆਪਣੀ ਨਵੀਂ ਪੇਸ਼ਕਸ਼ ‘ਆਈ ਲਾਈਕ ਇਟ’ ਲੈ ਕੇ ਆਈ ਹੈ। ਇਸ ਗੀਤ ‘ਚ ਮਾਡਲਿੰਗ ਵੀ ਖੁਦ ਹਿਮਾਂਸ਼ੀ ਖੁਰਾਣੇ ਨੇ ਹੀ ਕੀਤੀ ਹੈ।

ਹੋਰ ਵੇਖੋ: ਲਾਡੀ ਸਿੰਘ ਨੇ ਨੱਚ-ਨੱਚ ਪਾਈਆਂ ਧਮਾਲਾਂ, ਦੇਖੋ ਵੀਡੀਓ

ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦਾ ਨਵਾਂ ਗੀਤ ‘I Like It’ ਰਿਲੀਜ਼ ਹੋ ਗਿਆ ਹੈ। ਗੀਤ ਦੀ ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਬਹੁਤ ਹੀ ਅੱਤ ਲੱਗ ਰਹੀ ਹੈ ਤੇ ਗੀਤ ‘ਚ ਹਿਮਾਂਸੀ ਇਹ ਦੱਸਦੀ ਨਜ਼ਰ ਆ ਰਹੀ ਹੈ ਕਿ ਉਸ ਨੂੰ ਕਿਵੇਂ ਦਾ ਮੁੰਡਾ ਪਸੰਦ ਹੈ।

ਹੋਰ ਵੇਖੋ: ਰੂਪ ਕੌਰ ਕੂੰਨਰ ਦਾ ਪਟਿਆਲਾ ਸ਼ਾਹੀ ਸੂਟ ਪਾ ਰਿਹਾ ਹੈ ਬਰੈਂਡਾ ਨੂੰ ਮਾਤ, ਦੇਖੋ ਵੀਡੀਓ

‘ਆਈ ਲਾਈਕ ਇਟ’ ਗੀਤ ਨੂੰ ਹਿਮਾਂਸ਼ੀ ਖੁਰਾਣਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਗੈਰੀ ਨੇ ਕਲਮਬੰਧ ਕੀਤਾ ਨੇ। ਹਿਮਾਂਸੀ ਦੇ ਗੀਤ ਦਾ ਮਿਊਜ਼ਿਕ ਗਿੱਲ ਸਾਬ ਨੇ ਤਿਆਰ ਕੀਤਾ ਹੈ, ਬੰਟੀ ਬੈਂਸ ਨੇ ਗੀਤ ਨੂੰ ਪ੍ਰੋਡਿਊਸ ਕੀਤਾ ਹੈ। ਇਸ ਗੀਤ ਨੂੰ ਬ੍ਰੈਂਡ ਬੀ (Brand B) ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕੁੱਝ ਹੀ ਘੰਟਿਆਂ ‘ਚ ਲੱਖਾਂ ਵਿਊਜ਼ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਣਾ ‘ਹਾਈ ਸਟੈਂਡਰਡ’ ਗੀਤ ਨਾਲ ਪੰਜਾਬੀ ਗਾਇਕੀ ‘ਚ ਆਪਣਾ ਡੈਬਿਊ ਕਰ ਚੁੱਕੀ ਹੈ, ਤੇ ਹਿਮਾਂਸ਼ੀ ਖੁਰਾਣਾ ਨੇ ਕਈ ਸੁਪਰ ਹਿੱਟ ਗੀਤਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

You may also like