ਹਿਮਾਂਸ਼ੀ ਖੁਰਾਣਾ ਨੇ ਕੀਤਾ ਵੱਡਾ ਖੁਲਾਸਾ, ਸ਼ਹਿਨਾਜ਼ ਗਿੱਲ ਨੇ ਇਸ ਤਰ੍ਹਾਂ ਬਰਬਾਦ ਕੀਤੀ ਉਹਨਾਂ ਦੀ ਲਵ-ਲਾਈਫ

written by Rupinder Kaler | January 16, 2020

ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਦੇ ਝਗੜੇ ਬਾਰੇ ਹਰ ਕੋਈ ਜਾਣਦਾ ਹੈ । ਪਰ ਇਸ ਝਗੜੇ ਦਾ ਕੀ ਕਾਰਨ ਸੀ, ਇਸ ਦਾ ਖੁਲਾਸਾ ਹਿਮਾਂਸ਼ੀ ਖੁਰਾਣਾ ਨੇ ਹੁਣ ਕੀਤਾ ਹੈ । ਹਿਮਾਂਸ਼ੀ ਖੁਰਾਣਾ ਨੇ ਇਸ ਝਗੜੇ ਨੂੰ ਲੈ ਕੇ ਪਹਿਲੀ ਵਾਰ ਮੀਡੀਆ ਨਾਲ ਗੱਲ ਕੀਤੀ ਹੈ । ਹਿਮਾਂਸ਼ੀ ਖੁਰਾਣਾ ਨੇ ਸ਼ਹਿਨਾਜ਼ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਸ਼ਹਿਨਾਜ਼ ਨੇ ਉਸ ਦੀ ਲਵ-ਲਾਈਫ ਬਰਬਾਦ ਕੀਤੀ ਹੈ । https://www.instagram.com/p/B7Vp91MhuZ4/ ਹਿਮਾਂਸ਼ੀ ਖੁਰਾਣਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ‘ਸ਼ਹਿਨਾਜ਼ ਗਿੱਲ ਨੇ ਉਸ ਦੇ ਬੁਆਏਫ੍ਰੈਂਡ ਦੇ ਵੱਡੇ ਭਰਾ ਨੂੰ ਉਸ ਨੂੰ ਲੈ ਕੇ ਕਈ ਵੱਡੇ ਝੂਠ ਬੋਲੇ ਸਨ, ਜਿਸ ਕਰਕੇ ਉਹਨਾਂ ਦੇ ਰਿਸ਼ਤੇ ਵਿੱਚ ਦਰਾਰ ਆਉਣੀ ਸ਼ੁਰੂ ਹੋ ਗਈ ਸੀ । ਹਿਮਾਂਸ਼ੀ ਨੇ ਦੱਸਿਆ ਕਿ ਸ਼ਹਿਨਾਜ਼ ਦੀਆਂ ਸਾਰੀਆਂ ਗੱਲਾਂ ਉਸ ਦੇ ਬੁਆਏ ਫ੍ਰੈਂਡ ਤੱਕ ਪਹੁੰਚਦੀਆਂ ਸਨ ਤੇ ਇਸ ਸਭ ਕਰਕੇ ਉਹਨਾਂ ਦਾ ਰਿਸ਼ਤਾ ਤਾਂ ਬਰਬਾਦ ਹੋ ਹੀ ਰਿਹਾ ਸੀ ਉੱਥੇ ਦੋਹਾਂ ਭਰਾਵਾਂ ਦੇ ਸਬੰਧ ਵੀ ਖਰਾਬ ਹੋ ਰਹੇ ਸਨ’ । ਹਿਮਾਂਸ਼ੀ ਨੇ ਕਿਹਾ ਕਿ ‘ਸ਼ਹਿਨਾਜ਼ ਨੇ ਮੇਰੇ ਬੁਆਏਫ੍ਰੈਂਡ ਦੇ ਦਿਮਾਗ ਵਿੱਚ ਇੱਹ ਗੱਲ ਪਾਈ ਸੀ ਕਿ ਤੈਨੂੰ ਨਹੀਂ ਲੱਗਦਾ ਕਿ ਤੇਰੀ ਵੀ ਹਿਮਾਂਸ਼ੀ ਵਰਗੀ ਗਰਲਫ੍ਰੈਂਡ ਹੋਣੀ ਚਾਹੀਦੀ ਹੈ, ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਹਿਮਾਂਸ਼ੀ ਦਾ ਰੁਤਬਾ ਫੈਮਿਲੀ ਵਿੱਚ ਵੱਡਾ ਹੋਵੇਗਾ । ਇਸ ਕਰਕੇ ਦੋਹਾਂ ਭਰਾਵਾਂ ਵਿੱਚ ਮਨ-ਮੁਟਾਅ ਹੋ ਗਿਆ ਸ਼ਾਇਦ ਅੱਜ ਵੀ ਦੋਵੇਂ ਆਪਸ ਵਿੱਚ ਗੱਲ ਨਹੀਂ ਕਰਦੇ’। ਹਿਮਾਂਸ਼ੀ ਨੇ ਕਿਹਾ ਕਿ ‘ਸ਼ਹਿਨਾਜ਼ ਸਿਧਾਰਥ ਨਾਲ ਜੋ ਵੀ ਕਰ ਰਹੀ ਹੈ ਉਹ ਪਿਆਰ ਨਹੀਂ ਹੈ’ । https://www.instagram.com/p/B642EzQA_K6/

0 Comments
0

You may also like