ਹਿਮਾਂਸ਼ੀ ਖੁਰਾਣਾ ਦਾ ਇਹ ਕਿਊੇਟ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਲੱਖਾਂ ਲੋਕ ਵੇਖ ਚੁੱਕੇ ਹਨ ਇਹ ਵੀਡੀਓ By Shaminder 01 Sep 2020 | Updated On 01 Sep 2020 15:38 IST in Punjabi Buzz Celebrities Special New Update Advertisment ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦਾ ਬਹੁਤ ਹੀ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਵੇਖ ਚੁੱਕੇ ਹਨ ਅਤੇ ਲਗਾਤਾਰ ਕਮੈਂਟਸ ਰਾਹੀਂ ਆਪਣਾ ਪ੍ਰਤੀਕਰਮ ਦੇ ਰਹੇ ਨੇ । ਲੱਖਾਂ ਲੋਕ ਇਸ ਵੀਡੀਓ ਨੂੰ ਹੁਣ ਤੱਕ ਵੇਖ ਚੁੱਕੇ ਨੇ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਗੀਤਾਂ ‘ਚ ਆ ਰਹੇ ਨੇ । https://www.instagram.com/p/CElbNE-BFeA/ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਮਾਂਸ਼ੀ ਖੁਰਾਣਾ ਇੱਕ ਰਿਆਲਟੀ ਸ਼ੋਅ ‘ਚ ਕਾਫੀ ਪਸੰਦ ਕੀਤਾ ਗਿਆ ਸੀ ।ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹੇ ਸਨ । ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ । https://www.instagram.com/p/CEjAKFOg3w5/ ਮਾਡਲਿੰਗ ਕਰਨ ਦੇ ਨਾਲ ਨਾਲ ਉਹ ਗਾਇਕੀ ਦੇ ਖੇਤਰ ‘ਚ ਵੀ ਨਿੱਤਰ ਚੁੱਕੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਗੀਤ ਵੀ ਆਪਣੀ ਆਵਾਜ਼ ‘ਚ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । #pollywood #himanshi-khurana #model Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article