ਫ੍ਰੈਂਡਸ਼ਿਪ ਡੇ ‘ਤੇ ਹਿਮਾਂਸ਼ੀ ਖੁਰਾਣਾ ਨੇ ਆਪਣੇ ਖ਼ਾਸ ਦੋਸਤਾਂ ਦੇ ਨਾਲ ਸਾਂਝੇ ਕੀਤੇ ਵੀਡੀਓ, ਮਸਤੀ ਕਰਦਿਆਂ ਦੇ ਵੀਡੀਓ ਹੋ ਰਹੇ ਵਾਇਰਲ

Written by  Shaminder   |  July 30th 2020 04:08 PM  |  Updated: July 30th 2020 04:08 PM

ਫ੍ਰੈਂਡਸ਼ਿਪ ਡੇ ‘ਤੇ ਹਿਮਾਂਸ਼ੀ ਖੁਰਾਣਾ ਨੇ ਆਪਣੇ ਖ਼ਾਸ ਦੋਸਤਾਂ ਦੇ ਨਾਲ ਸਾਂਝੇ ਕੀਤੇ ਵੀਡੀਓ, ਮਸਤੀ ਕਰਦਿਆਂ ਦੇ ਵੀਡੀਓ ਹੋ ਰਹੇ ਵਾਇਰਲ

ਅੱਜ ਫ੍ਰੈਂਡਸ਼ਿਪ ਡੇ ਹੈ ਅਤੇ ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪੋ ਆਪਣੇ ਦੋਸਤਾਂ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਹਿਮਾਂਸ਼ੀ ਖੁਰਾਣਾ ਨੇ ਵੀ ਫ੍ਰਂੈਡਸ਼ਿਪ ਡੇ ਦੇ ਮੌਕੇ ‘ਤੇ ਆਪਣੇ ਕੁਝ ਦੋਸਤਾਂ ਦੇ ਨਾਲ ਵੀਡੀਓ ਸਾਂਝੇ ਕੀਤੇ ਹਨ । ਜਿਸ ‘ਚ ਹਿਮਾਂਸ਼ੀ ਇਨ੍ਹਾਂ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੇ ਹਨ ।ਹਿਮਾਂਸ਼ੀ ਖੁਰਾਣਾ ਨੇ ਕਈ ਵੀਡੀਓ ਸਾਂਝੇ ਕੀਤੇ ਹਨ ਜਿਸ ‘ਚ ਉਨ੍ਹਾਂ ਦੇ ਦੋਸਤ ਕਾਫੀ ਖੁਸ਼ ਨਜ਼ਰ ਆ ਰਹੇ ਨੇ ।

https://www.instagram.com/p/CDQt_EqgNs2/

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਗੀਤਾਂ ‘ਚ ਨਜ਼ਰ ਆ ਰਹੇ ਨੇ । ਬੀਤੇ ਦਿਨੀਂ ਉਨ੍ਹਾਂ ਦੀ ਆਵਾਜ਼ ‘ਚ ਇੱਕ ਗੀਤ ਰਿਲੀਜ਼ ਹੋਇਆ ਸੀ ਜੋ ਕਿ ਕਾਫੀ ਪਸੰਦ ਕੀਤਾ ਗਿਆ ਸੀ । ਹਿਮਾਂਸ਼ੀ ਖੁਰਾਣਾ ਇੱਕ ਰਿਆਲਟੀ ਸ਼ੋਅ ਤੋਂ ਬਾਅਦ ਕਾਫੀ ਚਰਚਾ ‘ਚ ਰਹੇ ਸਨ ।

https://www.instagram.com/p/CDBq__ZhaoY/

ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਆਸਿਮ ਰਿਆਜ਼ ਦੇ ਨਾਲ ਵੀ ਉਨ੍ਹਾਂ ਨੇ ਕਈ ਗੀਤ ਕੀਤੇ ਹਨ । ਜਿਸ ‘ਚ ਬਤੌਰ ਮਾਡਲ ਉਹ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network