ਇਹ ਤਸਵੀਰ ਹੈ ਪਾਲੀਵੁੱਡ ਦੀ ਮਸ਼ਹੂਰ ਮਾਡਲ 'ਤੇ ਅਦਾਕਾਰਾ ਦੀ,ਕੀ ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

Written by  Shaminder   |  July 23rd 2019 01:21 PM  |  Updated: July 23rd 2019 01:24 PM

ਇਹ ਤਸਵੀਰ ਹੈ ਪਾਲੀਵੁੱਡ ਦੀ ਮਸ਼ਹੂਰ ਮਾਡਲ 'ਤੇ ਅਦਾਕਾਰਾ ਦੀ,ਕੀ ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਨੇ । ਨਾਂ ਕੋਈ ਫ਼ਿਕਰ ਅਤੇ ਨਾਂ ਹੀ ਕਿਸੇ ਕੰਮ ਧੰਦੇ ਦੀ ਚਿੰਤਾ । ਖੇਡਣਾ ਮੱਲਣਾ ਅਤੇ ਬੇਫ਼ਿਕਰ ਹੋ ਕੇ ਆਪਣੇ ਦੋਸਤਾਂ ਅਤੇ ਸਹੇਲੀਆਂ ਨਾਲ ਘੁੰਮਣਾ ਫਿਰਨਾ । ਪਰ ਜਿਉਂ ਜਿਉਂ ਇਨਸਾਨ ਵੱਡਾ ਹੁੰਦਾ ਜਾਂਦਾ ਹੈ ਤਾਂ ਉਸ ਦੀਆਂ ਚਿੰਤਾਵਾਂ ਵੀ ਵੱਧਦੀਆਂ ਜਾਂਦੀਆਂ ਹਨ । ਇਨਸਾਨ ਕਿੰਨੇ ਵੀ ਵੱਡੇ ਅਹੁਦੇ 'ਤੇ ਕਿਉਂ ਨਾਂ ਪਹੁੰਚ ਜਾਵੇ ਉਸ ਦੇ ਮਨ 'ਚ ਬਚਪਨ ਦੀਆਂ ਯਾਦਾਂ ਹਮੇਸ਼ਾ ਰਹਿੰਦੀਆਂ ਨੇ ।

ਹੋਰ ਵੇਖੋ:ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ‘ਤੇ ਕੈਨੇਡਾ ‘ਚ ਹੋਇਆ ਹਮਲਾ

https://www.instagram.com/p/B0K3IwFgDi6/

ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਪਿਤਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਹਿਮਾਂਸ਼ੀ ਬਹੁਤ ਹੀ ਕਿਊਟ ਲੱਗ ਰਹੀ ਹੈ ਅਤੇ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੀਆਂ ਅੱਖਾਂ ਤੋਂ ਹੋ ਰਹੀ ਹੈ । ਇਸ ਤਸਵੀਰ 'ਚ ਹਿਮਾਂਸ਼ੀ ਦੇ ਨਾਲ ਉਨ੍ਹਾਂ ਦੇ ਪਿਤਾ ਵੀ ਨਜ਼ਰ ਆ ਰਹੇ ਹਨ ।

https://www.instagram.com/p/B0QANK1g3Rd/

ਹਿਮਾਂਸ਼ੀ ਖੁਰਾਣਾ ਦੇ ਕੰਮ ਦੀ ਗੱਲ ਕਰੀਏ  ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਾਡਲ ਦੇ ਤੌਰ 'ਤੇ ਖ਼ਾਸ ਪਛਾਣ ਬਣਾਈ ਹੈ । ਉਨ੍ਹਾਂ ਨੇ ਆਪਣੇ ਇੱਕ ਦੋ ਗੀਤ ਵੀ ਕੱਢੇ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network