ਕੀ ਹਿਮਾਂਸ਼ੀ ਖੁਰਾਣਾ ਨੇ ਕਰਵਾ ਲਿਆ ਹੈ ਵਿਆਹ? ਅਦਾਕਾਰਾ ਨੇ ਸ਼ੇਅਰ ਕੀਤੀ ਆਪਣੀ ਅਜਿਹੀ ਫੋਟੋ ਕੇ ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ

Written by  Lajwinder kaur   |  June 11th 2020 11:55 AM  |  Updated: June 11th 2020 11:56 AM

ਕੀ ਹਿਮਾਂਸ਼ੀ ਖੁਰਾਣਾ ਨੇ ਕਰਵਾ ਲਿਆ ਹੈ ਵਿਆਹ? ਅਦਾਕਾਰਾ ਨੇ ਸ਼ੇਅਰ ਕੀਤੀ ਆਪਣੀ ਅਜਿਹੀ ਫੋਟੋ ਕੇ ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ

ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤਾਜ਼ਾ ਫੋਟੋ ਸ਼ੇਅਰ ਕੀਤੀ ਹੈ । ਜਿਸ ਤੋਂ ਬਾਅਦ ਲੋਕ ਹੈਰਾਨ ਹੋ ਰਹੇ ਨੇ ਤੇ ਫੈਨਜ਼ ਕਮੈਂਟਸ ਕਰਕੇ ਹਿਮਾਂਸ਼ੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ ।  ਜੀ ਹਾਂ ਉਨ੍ਹਾਂ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ‘ਚ ਉਨ੍ਹਾਂ ਨੇ ਲਾਲ ਰੰਗ ਦਾ ਚੂੜਾ ਪਾਇਆ ਹੋਇਆ । ਬਹੁਤ ਸਾਰੇ ਪ੍ਰਸ਼ੰਸਕ ਕਮੈਂਟਸ ਕਰਕੇ ਪੁੱਛ ਰਹੇ ਨੇ ਕਿ ਮੈਡਮ ਤੁਸੀਂ ਵਿਆਹ ਕਰਵਾ ਲਿਆ ਹੈ ?

 

View this post on Instagram

 

A post shared by Himanshi Khurana ? (@iamhimanshikhurana) on

Vote for your favourite : https://www.ptcpunjabi.co.in/voting/

ਹੋਰ ਵੇਖੋ:ਕੇਵੀ ਢਿੱਲੋਂ ਨੇ ਆਪਣੀ ਵਾਈਫ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ, ਪੰਜਾਬੀ ਗਾਇਕ ਵੀ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

ਹਿਮਾਂਸ਼ੀ ਖੁਰਾਣਾ ਨੇ ਆਪਣੀ ਇਹ ਫੋਟੋ ਪੋਸਟ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਪਾਈ ਹੈ । ਜਿਸ ਕਰਕੇ ਇਹ ਪਤਾ ਨਹੀਂ ਚੱਲ ਰਿਹਾ ਹੈ ਕਿ ਇਹ ਤਸਵੀਰ ਉਨ੍ਹਾਂ ਦੇ ਕਿਸੇ ਐਕਟਿੰਗ ਪ੍ਰੋਜੈਕਟ ਦੀ  ਹੈ ਜਾਂ ਫਿਰ ਉਨ੍ਹਾਂ ਦੇ ਵਿਆਹ ਦੀ । ਹਿਮਾਂਸ਼ੀ ਖੁਰਾਣਾ ਨੇ ਹਲੇ ਤੱਕ ਕੋਈ ਆਫ਼ੀਸ਼ੀਅਲੀ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ । ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰ ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਕੁਝ ਹੀ ਸਮੇਂ ‘ਚ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਤਾਂ ਉਹ ਆਸਿਮ ਰਿਆਜ਼ ਦੇ ਨਾਲ ਪੰਜਾਬੀ ਗੀਤ ‘ਖਿਆਲ ਰੱਖਿਆ ਕਰ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network