ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਰੋਮਾਂਟਿਕ ਕਮਿਸਟਰੀ ਵਾਲਾ ਇਹ ਨਵਾਂ ਵੀਡੀਓ

Written by  Lajwinder kaur   |  June 08th 2020 12:06 PM  |  Updated: June 08th 2020 12:07 PM

ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਰੋਮਾਂਟਿਕ ਕਮਿਸਟਰੀ ਵਾਲਾ ਇਹ ਨਵਾਂ ਵੀਡੀਓ

ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਤੇ ਟੀਵੀ ਐਕਟਰ ਆਸਿਮ ਰਿਆਜ਼, ਦੋਵਾਂ ਦੀ ਜੋੜੀ ਸੋਸ਼ਲ ਮੀਡੀਆ ਉੱਤੇ ਖੂਬ ਸੁਰਖ਼ੀਆਂ ਵਟੋਰ ਰਹੀ ਹੈ । ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਸਿਮ ਦੇ ਨਾਲ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ ।

 

View this post on Instagram

 

Who all are you excited For #khyaalrakhyakar releasing on 10th June @asimriaz77.official @preetindermusic @desimusicfactory

A post shared by Himanshi Khurana ? (@iamhimanshikhurana) on

Vote for your favourite : https://www.ptcpunjabi.co.in/voting/

ਹੋਰ ਵੇਖੋ:ਰਾਜਵੀਰ ਜਵੰਦਾ ਸਰਬੱਤ ਦੇ ਭਲੇ ਲਈ ਲੈ ਕੇ ਆ ਰਹੇ ਨੇ ਆਪਣਾ ਨਵਾਂ ਧਾਰਮਿਕ ਗੀਤ ‘ਸੁਣੀ ਬਾਬਾ ਨਾਨਕਾ’

ਇਹ ਵੀਡੀਓ ਉਨ੍ਹਾਂ ਦੇ ਨਵੇਂ ਆਉਣ ਵਾਲੇ ਗੀਤ ‘ਖਿਆਲ ਰੱਖਿਆ ਕਰ’( khyaal rakhya kar) ਦੀ ਸ਼ੂਟਿੰਗ ਸੈੱਟ ਤੋਂ ਹੈ । ਗੀਤ ਦੀ ਇਹ ਪਹਿਲੀ ਝਲਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ 8 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । ਦੋਵਾਂ ਦੇ ਫੈਨਜ਼ ਇਸ ਗੀਤ ਲਈ ਕਾਫੀ ਉਤਸੁਕ ਨੇ । ਇਸ ਤੋਂ ਪਹਿਲਾਂ ਦੋਵੇਂ ਨੇਹਾ ਕੱਕੜ ਦੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੇ ਨਵੇਂ ਗੀਤ ਦਾ ‘ਸੂਟ ਦਿਵਾ ਦੇ’ ਦਾ ਆਡੀਓ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ । ਦਰਸ਼ਕਾਂ ਵੱਲੋਂ ਹਿਮਾਂਸ਼ੀ ਦੇ ਇਸ ਸਿੰਗਲ ਟਰੈਕ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network