Advertisment

ਹਿਮਾਂਸ਼ੀ ਖੁਰਾਣਾ ਦੁਲਹਨ ਦੇ ਲਿਬਾਸ ‘ਚ ਆਈ ਨਜ਼ਰ, ਦੱਸਿਆ ਕਿਸ ਤਰ੍ਹਾਂ ਦਿੰਦੀਆਂ ਸਨ  90 ਦੇ ਦਹਾਕੇ ‘ਚ ਲਾੜੀਆਂ ਪੋਜ਼

author-image
By Shaminder
New Update
ਹਿਮਾਂਸ਼ੀ ਖੁਰਾਣਾ ਦੁਲਹਨ ਦੇ ਲਿਬਾਸ ‘ਚ ਆਈ ਨਜ਼ਰ, ਦੱਸਿਆ ਕਿਸ ਤਰ੍ਹਾਂ ਦਿੰਦੀਆਂ ਸਨ  90 ਦੇ ਦਹਾਕੇ ‘ਚ ਲਾੜੀਆਂ ਪੋਜ਼
Advertisment
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ
Advertisment
ਹਿਮਾਂਸ਼ੀ ਖੁਰਾਣਾ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਉਹ ਵੱਖ ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਦਿੱਸ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ ਕਿ ’90 ਦੇ ਦਹਾਕੇ ਦੀਆਂ ਲਾੜੀਆਂ ਦੇ ਪੋਜ਼’ । Himashi Image From Instagram ਹੋਰ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਜਿੱਤਿਆ ਕਾਂਸੀ ਦਾ ਮੈਡਲ
Advertisment
Himanshi Image From Instagram ਹਿਮਾਂਸ਼ੀ ਖੁਰਾਣਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਣਗਿਣਤ ਗੀਤਾਂ ‘ਚ ਅਦਾਕਾਰੀ ਕੀਤੀ ਹੈ ਅਤੇ ਕਈ ਗੀਤ ਆਪਣੀ ਆਵਾਜ਼ ‘ਚ ਖੁਦ ਵੀ ਗਾਏ ਹਨ ।ਜਲਦ ਹੀ ਉਹ ਆਸਿਮ ਰਿਆਜ਼ ਦੇ ਨਾਲ ਗੀਤ ‘ਚ ਨਜ਼ਰ ਆਏਗੀ । Himanshi,,, Image From Instagram ਜਿਸ ਦੀ ਜਾਣਕਾਰੀ ਉਸ ਨੇ ਬੀਤੇ ਦਿਨੀਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਦਿੱਤੀ ਸੀ । ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।
ਉਸ ਨੇ ਬਿੱਗ ਬੌਸ ‘ਚ ਜਾ ਕੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਸ਼ੋਅ ‘ਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਹ ਜੋੜੀ ਹੁਣ ਤੱਕ ਇੱਕਠਿਆਂ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment