ਸ਼ਹਿਨਾਜ਼ ਗਿੱਲ ਦੇ ਮਜ਼ਾਕ ਦਾ ਹਿਮਾਂਸ਼ੀ ਖੁਰਾਣਾ ਨੇ ਵੀ ਦਿੱਤਾ ਠੋਕਵਾਂ ਜਵਾਬ, ਵੀਡੀਓ ਵਾਇਰਲ

Written by  Rupinder Kaler   |  March 20th 2020 03:15 PM  |  Updated: March 20th 2020 03:15 PM

ਸ਼ਹਿਨਾਜ਼ ਗਿੱਲ ਦੇ ਮਜ਼ਾਕ ਦਾ ਹਿਮਾਂਸ਼ੀ ਖੁਰਾਣਾ ਨੇ ਵੀ ਦਿੱਤਾ ਠੋਕਵਾਂ ਜਵਾਬ, ਵੀਡੀਓ ਵਾਇਰਲ

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਕੰਟਰੋਵਰਸੀ ਕਿਸੇ ਤੋਂ ਛੁਪੀ ਨਹੀਂ । ਇਸ ਕੰਟਰੋਵਰਸੀ ਤੋਂ ਹੁਣ ਪੂਰਾ ਦੇਸ਼ ਜਾਣੂ ਹੋ ਗਿਆ ਹੈ ਕਿਉਂਕਿ ਦੋਹਾਂ ਨੇ ਹਾਲ ਹੀ ਵਿੱਚ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲਿਆ ਸੀ । ਪਰ ਇਸ ਸਭ ਦੇ ਚਲਦੇ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਦਾ ਮਜ਼ਾਕ ਉਡਾਇਆ ਹੈ । ਇਸ ਮਜ਼ਾਕ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ । ਇਸ ਵੀਡੀਓ ਵਿੱਚ ਸ਼ਹਿਨਾਜ਼ ਹਿਮਾਂਸ਼ੀ ਦੇ ਗਾਣੇ ਦਾ ਮਜ਼ਾਕ ਉਡਾ ਰਹੀ ਹੈ ।

https://www.instagram.com/p/B932Iv6hPRN/

ਸ਼ਹਿਨਾਜ਼ ਨੇ ਹਿਮਾਂਸ਼ੀ ਦੀ ਨਕਲ ਉਤਾਰ ਕੇ ਖੂਬ ਮਜ਼ਾਕ ਉਡਾਇਆ ਹੈ । ਇਸ ਵੀਡੀਓ ਨੂੰ ਲੈ ਕੇ ਸ਼ਹਿਨਾਜ਼ ਨੇ ਕਿਹਾ ਕਿ ਇਹ ਸਭ ਕੁਝ ਇੱਕ ਮਜ਼ਾਕ ਸੀ । ਸ਼ਹਿਨਾਜ਼ ਗਿੱਲ ਦੀ ਇਸ ਹਰਕਤ ’ਤੇ ਹਿਮਾਂਸ਼ੀ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ । ਹਿਮਾਂਸ਼ੀ ਨੇ ਇੱਕ ਮੀਡੀਆ ਗਰੁੱਪ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਹੈ ਕਿ ਮਜ਼ਾਕ ਮੈਨੂੰ ਵੀ ਕਰਨਾ ਆਉਂਦਾ ਹੈ ।

https://www.instagram.com/p/B9a9JhpnSwo/

ਪਰ ਮੇਰੀ ਇੱਕ ਲੋਕਾਂ ਵਿੱਚ ਇਮੇਜ ਹੈ । ਹਿਮਾਂਸ਼ੀ ਨੇ ਕਿਹਾ ਕਿ ਮੇਰੀਆਂ ਵੀ ਫੀਲਿੰਗ ਹਨ । ਪਰ ਮੈਂ ਇਹਨਾਂ ਗੱਲਾਂ ਦੀ ਹੁਣ ਪਰਵਾਹ ਨਹੀਂ ਕਰਦੀ ਤੇ ਮੈਂ ਸਿਰਫ ਆਪਣੇ ਕੰਮ ਵੱਲ ਧਿਆਨ ਦਿੰਦੀ ਹਾਂ । ਇਸ ਇੰਟਰਵਿਊ ਵਿੱਚ ਉਹਨਾਂ ਨੇ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ ।

https://www.instagram.com/p/B98zX4qgcX9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network