ਹਿਮਾਂਸ਼ੀ ਖੁਰਾਣਾ ਨੇ ਫੈਨਜ਼ ਵੱਲੋਂ ਦਿੱਤੇ ਤੋਹਫ਼ਿਆਂ ਦੀ ਵੀਡੀਓ ਸ਼ੇਅਰ ਕਰਕੇ ਕੀਤਾ ਧੰਨਵਾਦ

written by Lajwinder kaur | December 14, 2020

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । himanshi pic  ਹੋਰ ਪੜ੍ਹੋ : ਗੁਰੂ ਨਗਰੀ ਪਹੁੰਚੀ ਐਕਟਰੈੱਸ ਜਪਜੀ ਖਹਿਰਾ, ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ
ਜੀ ਹਾਂ ਬਰਥਡੇਅ ਮੌਕੇ ਮਿਲੇ ਤੋਹਫ਼ਿਆਂ ਦਾ ਇੱਕ ਵੀਡੀਓ ਬਣਾ ਕੇ ਹਿਮਾਂਸ਼ੀ ਨੇ ਸ਼ੇਅਰ ਕੀਤਾ ਹੈ । 27 ਨਵੰਬਰ ਨੂੰ ਹਿਮਾਂਸ਼ੀ ਦਾ ਬਰਥੇਡਅ ਸੀ ਜਿਸ ਨੂੰ ਉਨ੍ਹਾਂ ਨੇ ਦੁਬਈ ਵਿਖੇ ਦੋਸਤਾਂ ਦੇ ਨਾਲ ਸੈਲੀਬ੍ਰੇਟ ਕੀਤਾ । inside pic of himanshi ਹਿਮਾਂਸ਼ੀ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੇਰੇ ਫੈਨ ਪਰਿਵਾਰ ਨੇ ਮੇਰੇ ਜਨਮਦਿਨ ‘ਤੇ ਭੇਜੇ ਪਿਆਰ ਦੀ ਇੱਕ ਛੋਟੀ ਜਿਹੀ ਝਲਕ । ਦੇਰ ਨਾਲ ਹੋਣ ਵਾਲੀ ਪੋਸਟ ਲਈ ਮੁਆਫੀ ਚਾਹੁੰਦੀ ਹਾਂ, ਮੈਂ ਦਿਲੋਂ ਤੁਹਾਡੇ ਸਾਭ ਦਾ ਬਹੁਤ ਧੰਨਵਾਦ ਕਰਦੀ ਹਾਂ ਇੰਨਾ ਪਿਆਰ ਤੇ ਕਿਊਟ ਜਿਹੇ ਤੋਹਫੇ ਦੇਣ ਲਈ’ । ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । inside pic of birhtday pic of himanshi khurana

0 Comments
0

You may also like