ਹਿਮਾਂਸ਼ੀ ਖੁਰਾਣਾ ਆਸਿਮ ਰਿਆਜ਼ ਨਾਲ ਕਰੇਗੀ ਰੋਮਾਂਸ, ਵੀਡੀਓ ਸਾਂਝਾ ਕਰਕੇ ਆਖੀ ਇਹ ਗੱਲ

written by Shaminder | August 03, 2021

ਹਿਮਾਂਸ਼ੀ ਖੁਰਾਣਾ ਇੱਕ ਵਾਰ ਮੁੜ ਤੋਂ ਆਸਿਮ ਰਿਆਜ਼ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਏਗੀ । ਜੀ ਹਾਂ ਇਹ ਰੋਮਾਂਸ ਰੀਅਲ ਲਾਈਫ ‘ਚ ਨਹੀਂ, ਬਲਕਿ ਰੀਲ ਲਾਈਫ ‘ਚ ਕਰਦੀ ਹੋਈ ਨਜ਼ਰ ਆਏਗੀ । ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਆਸਿਮ ਰਿਆਜ਼ ਦੇ ਨਾਲ ਉਹ ਰੋਮਾਂਟਿਕ ਮੂਡ ‘ਚ ਨਜ਼ਰ ਆ ਰਹੀ ਹੈ ।

Himanshi Image From Instagram

ਹੋਰ ਪੜ੍ਹੋ : ਸੋਨੂੰ ਸੂਦ ਨੂੰ ਬਣਾਇਆ ਗਿਆ ਸਪੈਸ਼ਲ ਓਲੰਪਿਕ ਮੂਵਮੈਂਟ ਦਾ ਬ੍ਰਾਂਡ ਅੰਬੈਸਡਰ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ 

Himanshi Khurrana- Asim Image From Instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਲਿਖਿਆ ‘ਗੀਤ ਦੇ ਲਈ ਤਿਆਰ ਰਹੋ’। ਹਿਮਾਂਸ਼ੀ ਖੁਰਾਣਾ ਇਸ ਤੋਂ ਪਹਿਲਾਂ ਵੀ ਆਸਿਮ ਰਿਆਜ਼ ਦੇ ਨਾਲ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਇਨ੍ਹਾਂ ਦੋਵਾਂ ਦੀ ਜੋੜੀ ਬਿੱਗ ਬੌਸ ‘ਚ ਨਜ਼ਰ ਆਈ ਸੀ ।

Image From Instagram

ਇਨ੍ਹਾਂ ਦੋਵਾਂ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ । ਹਿਮਾਂਸ਼ੀ ਖੁਰਾਣਾ ਹੁਣ ਤੱਕ ਅਣਗਿਣਤ ਹੀ ਗੀਤਾਂ ‘ਚ ਕੰਮ ਕਰ ਚੁੱਕੀ ਹੈ । ਉਸ ਨੇ ਖੁਦ ਵੀ ਆਪਣੀ ਆਵਾਜ਼ ‘ਚ ਕਈ ਗੀਤ ਕੱਢੇ ਹਨ । ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like