ਕੀ ਹਿਮਾਂਸ਼ੀ ਖੁਰਾਣਾ ਦਾ ਇੱਕ ਵਾਰ ਫਿਰ ਹੋਵੇਗਾ ਸ਼ਹਿਨਾਜ਼ ਗਿੱਲ ਨਾਲ ਟਾਕਰਾ, ਰਿਆਲਟੀ ਸ਼ੋਅ ’ਚ ਹੋ ਸਕਦੀ ਹੈ ਐਂਟਰੀ …!

Written by  Rupinder Kaler   |  November 01st 2019 03:06 PM  |  Updated: November 01st 2019 03:06 PM

ਕੀ ਹਿਮਾਂਸ਼ੀ ਖੁਰਾਣਾ ਦਾ ਇੱਕ ਵਾਰ ਫਿਰ ਹੋਵੇਗਾ ਸ਼ਹਿਨਾਜ਼ ਗਿੱਲ ਨਾਲ ਟਾਕਰਾ, ਰਿਆਲਟੀ ਸ਼ੋਅ ’ਚ ਹੋ ਸਕਦੀ ਹੈ ਐਂਟਰੀ …!

ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ ਗਿੱਲ ਜਿੱਥੇ ਛੋਟੇ ਪਰਦੇ ਦੇ ਸਭ ਤੋਂ ਵਿਵਾਦਿਤ ਰਿਆਲਟੀ ਸ਼ੋਅ ਵਿੱਚ ਜਾ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ, ਉੱਥੇ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਬਿੱਗ ਬੌਸ ਦੇ ਘਰ 'ਚ ਵਾਈਲਡ ਕਾਰਡ ਐਂਟਰੀ ਲੈਣ ਵਾਲੀ ਹੈ। ਇੱਕ ਵੈਬਸਾਈਟ ਦੀ ਖ਼ਬਰ ਮੁਤਾਬਿਕ ਹਿਮਾਂਸ਼ੀ ਬਿੱਗ ਬੌਸ 'ਚ ਵਾਈਲਡ ਕਾਰਡ ਐਂਟਰੀ ਦੇ ਰੂਪ 'ਚ ਸ਼ਾiਮਲ ਹੋਵੇਗੀ।

https://www.instagram.com/p/B4SCRN2AttF/

ਮੰਨਿਆ ਜਾ ਰਿਹਾ ਹੈ ਕਿ ਸ਼ੋਅ ਨਾਲ ਪੰਜਾਬ 'ਚ ਟੀਆਰਪੀ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਹਿਮਾਂਸ਼ੀ ਖੁਰਾਣਾ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਇੰਡਸਟਰੀ ਦਾ ਇਕ ਵੱਡਾ ਨਾਂ ਹੈ। ਦੋ ਦਿਨ ਬਾਅਦ ਯਾਨੀ ਇਸ ਸ਼ਨਿੱਚਰਵਾਰ ਉਨ੍ਹਾਂ ਦੀ ਵਾਈਲਡ ਕਾਰਡ ਐਂਟਰੀ ਖੁਦ ਸਲਮਾਨ ਖ਼ਾਨ ਸ਼ੋਅ 'ਚ ਕਰਨਗੇ।

https://www.instagram.com/p/B3q0xWFAHqm/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਤੇ ਸ਼ਹਿਨਾਜ ਗਿੱਲ ਵਿਚਕਾਰ ਇੱਕ ਗਾਣੇ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ । ਦਰਅਸਲ ਹਿਮਾਂਸ਼ੀ ਨੇ ਇਕ ਗਾਣਾ 'ਆਈ ਲਾਈਕ ਇਟ' ਨਾਂ ਤੋਂ ਰਿਲੀਜ਼ ਕੀਤਾ ਸੀ, ਜਿਸ ਨੂੰ ਸ਼ਹਿਨਾਜ਼ ਨੇ ਹੁਣ ਤਕ ਦਾ ਸਭ ਤੋਂ ਬੁਰਾ ਗਾਣਾ ਦੱਸਿਆ ਸੀ।

https://www.instagram.com/p/B4HDm38hQji/

ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਇਸ ਗਾਣੇ ਦਾ ਜ਼ਿਕਰ ਆਪਣੇ ਸਨੈਪਚੈਟ ਅਕਾਊਂਟ 'ਚ ਇਕ ਵੀਡੀਓ ਜ਼ਰੀਏ ਕੀਤਾ ਸੀ। ਇਸ 'ਚ ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗਾਣੇ ਦੀ ਬੁਰਾਈ ਕੀਤੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਵੀ ਇੰਸਟਾਗ੍ਰਾਮ ਲਾਈਵ ਵੀਡੀਓ 'ਚ ਸ਼ਹਿਨਾਜ਼ ਨੂੰ ਕਰਾਰਾ ਜਵਾਬ ਦਿੱਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network