ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਦੀ ਵਿਗੜੀ ਤਬੀਅਤ, ਛੇਤੀ ਕਰਵਾਉਣਗੇ ਸਰਜਰੀ

Written by  Rupinder Kaler   |  September 11th 2020 05:28 PM  |  Updated: September 11th 2020 05:28 PM

ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਦੀ ਵਿਗੜੀ ਤਬੀਅਤ, ਛੇਤੀ ਕਰਵਾਉਣਗੇ ਸਰਜਰੀ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਵ੍ਹੀਲਚੇਅਰ ਤੇ ਨਜ਼ਰ ਆਈ ਸੀ । ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਉਹਨਾਂ ਨੂੰ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਹੋਣੀ ਹੈ । ਪਰ ਹੁਣ ਇਸ ਤਸਵੀਰ ਦੇ ਪਿੱਛੇ ਦੀ ਸਚਾਈ ਸਾਹਮਣੇ ਆਈ ਹੈ । ਸਪਾਟ ਬੁਆਏ ਦੀ ਖ਼ਬਰ ਮੁਤਾਬਿਕ ਹਿਮਾਂਸ਼ੀ ਖੁਰਾਣਾ ਏਨੀਂ ਦਿਨੀਂ ਪੀਸੀਓਐੱਸ ਦੇ ਦਰਦ ਨਾਲ ਜੂਝ ਰਹੀ ਹੈ ।

https://www.instagram.com/p/CE7_SsWB4Zq/

ਉਹਨਾਂ ਦਾ ਪੀਸੀਓਐੱਸ ਬਹੁਤ ਉੱਚੇ ਪੱਧਰ ਤੇ ਪਹੁੰਚ ਗਿਆ ਹੈ । ਜਿਸ ਕਰਕੇ ਹਿਮਾਂਸ਼ੀ ਦੀ ਹਾਲਤ ਏਨੀਂ ਖਰਾਬ ਹੋ ਗਈ ਹੈ ਕਿ ਉਸ ਕੋਲੋੋਂ ਤੁਰਿਆ ਵੀ ਨਹੀਂ ਜਾਂਦਾ । ਇਸੇ ਲਈ ਹੀ ਉਹਨਾਂ ਨੂੰ ਫਲਾਈਟ ਤੇ ਵ੍ਹੀਲਚੇਅਰ ਤੇ ਅੰਦਰ ਲਿਜਾਇਆ ਗਿਆ ।

https://www.instagram.com/p/CE3Tt6EBkSe/

ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਨੇ ਇੱਕ ਪ੍ਰੋਜੈਕਟ ਦੀ ਸ਼ੂਟਿੰਗ ‘ਤੇ ਸੀ ਜਿਸ ਲਈ ਉਹਨਾਂ ਨੇ ਬਹੁਤ ਪਹਿਲਾਂ ਕਮਿਟਮੈਂਟ ਕੀਤਾ ਹੋਇਆ ਸੀ, ਉਹ ਇਸ ਸ਼ੂਟ ਨੂੰ ਕੈਂਸਲ ਨਹੀਂ ਕਰ ਸਕਦੀ ਸੀ । ਹੁਣ ਜਦੋਂ ਉਹਨਾਂ ਦੀ ਹਾਲਤ ਬਹੁਤ ਖ਼ਰਾਬ ਹੁੰਦੀ ਜਾ ਰਹੀ ਹੈ ਤਾਂ ਸ਼ੂਟਿੰਗ ਤੋਂ ਬਾਅਦ ਉਹ ਸਰਜਰੀ ਕਰਵਾਏਗੀ ।

https://www.instagram.com/p/CElbNE-BFeA/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network