ਤਬੀਅਤ ਵਿਗੜਨ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਕਰਵਾਇਆ ਕੋਰੋਨਾ ਦਾ ਟੈਸਟ, ਕੀ ਆਈ ਰਿਪੋਰਟ …!

Written by  Rupinder Kaler   |  July 17th 2020 05:38 PM  |  Updated: July 17th 2020 05:38 PM

ਤਬੀਅਤ ਵਿਗੜਨ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਕਰਵਾਇਆ ਕੋਰੋਨਾ ਦਾ ਟੈਸਟ, ਕੀ ਆਈ ਰਿਪੋਰਟ …!

ਬਾਲੀਵੁੱਡ ਦੇ ਨਾਲ-ਨਾਲ ਹੁਣ ਪੰਜਾਬੀ ਇੰਡਸਟਰੀ ‘ਚ ਵੀ ਕੋਰੋਨਾ ਵਾਇਰਸ ਆਪਣਾ ਅਸਰ ਦਿਖਾਉਣ ਲੱਗਾ ਹੈ । ਅਮਿਤਾਭ ਬੱਚਨ ਦੇ ਪਰਿਵਾਰ ਸਮੇਤ ਬਾਲੀਵੁੱਡ ਦੇ ਕਈ ਅਦਾਕਾਰ ਇਸ ਦੀ ਲਪੇਟ ਵਿੱਚ ਆ ਗਏ ਹਨ । ਇਸ ਤੋਂ ਇਲਾਵਾ ਟੀਵੀ ਅਦਾਕਾਰਾਂ ਦੇ ਵੀ ਕੋਵਿਡ-19 ਤੋਂ ਪੀੜਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ ‘ਚ ਹੁਣ ਇੰਟਰਟੇਨਮੈਂਟ ਇੰਡਸਟਰੀ ਕੋਵਿਡ-19 ਸਬੰਧੀ ਅਲਰਟ ਮੋਡ 'ਚ ਹੈ।

https://www.instagram.com/p/CCnXxtwB8dY/

ਇਸ ਸਭ ਦੇ ਚਲਦੇ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਤਬੀਅਤ ਦੋ ਦਿਨਾਂ ਤੋਂ ਖਰਾਬ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦਾ ਟੈਸਟ ਕਰਵਾਇਆ। ਹਿਮਾਂਸ਼ੀ ਦੀ ਮੈਨੇਜਰ ਨਿਧੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਹਿਮਾਂਸ਼ੀ ਦੋ ਦਿਨ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਹੈ। ਕੋਵਿਡ-19 ਦਾ ਟੈਸਟ ਹੋ ਚੁੱਕਿਆ ਹੈ।

https://www.instagram.com/p/CCYCErTBAY5/

ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੀ।ਖ਼ਾਸ ਗੱਲ ਇਹ ਹੈ ਕਿ ਇਸ ਟਵੀਟ ਤੋਂ ਬਾਅਦ ਹਿਮਾਂਸ਼ੀ ਦੇ ਫੈਨਜ਼ ਤਾਂ ਉਨ੍ਹਾਂ ਦੀ ਸਿਹਤ ਛੇਤੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ, ਆਸਿਮ ਰਿਆਜ਼ ਦੇ ਫੈਨਜ਼ ਵੀ ਹਿਮਾਂਸ਼ੀ ਦੀ ਰਿਪੋਰਟ ਨੈਗੇਟਿਵ ਆਉਣ ਦੀ ਦੁਆ ਕਰਦੇ ਹਨ। ਫੈਨਜ਼ ਲਿਖ ਰਹੇ ਹਨ ਕਿ ਤੁਸੀਂ ਚਿੰਤਾ ਨਾ ਕਰੋ, ਰਿਪੋਰਟ ਨੈਗੇਟਿਵ ਆਵੇਗੀ। ਪਰ ਆਪਣਾ ਧਿਆਨ ਰੱਖਣਾ।

https://www.instagram.com/p/CCK6RGQggs8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network