ਹਿਮਾਂਸ਼ੀ ਖੁਰਾਣਾ ਨੇ ਕਾਮਾਖਿਆ ਮੰਦਰ ਅਸਾਮ ‘ਚ ਟੇਕਿਆ ਮੱਥਾ, ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | February 11, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ Himanshi Khurana  ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਏਨੀਂ ਦਿਨੀਂ ਉਹ ਅਸਾਮ ਪਹੁੰਚੀ ਹੋਈ ਹੈ। ਜਿੱਥੇ ਉਨ੍ਹਾਂ ਨੇ ਕਾਮਾਖਿਆ ਮੰਦਰ (Kamakhya Temple) ਚ ਮੱਥਾ ਟੇਕਿਆ।

ਹੋਰ ਪੜ੍ਹੋ : ਬੁਆਏਕੱਟ ਵਾਲਾਂ 'ਚ ਨਜ਼ਰ ਆਈ ਇਸ ਕਿਊਟ ਬੱਚੀ ਨੂੰ ਪਹਿਚਾਣਾ ਵੱਡਾ ਚੈਲੇਂਜ ਹੈ, ਇਸ ਚੋਟੀ ਦੀ ਅਭਿਨੇਤਰੀ ਦੇ ਅੱਗੇ ਵੱਡੇ-ਵੱਡੇ ਹੀਰੋ ਵੀ ਭਰਦੇ ਨੇ ਪਾਣੀ

Himanshi Khurana ,, image From instagram

ਹਿਮਾਂਸ਼ੀ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ਆਪਣੀ ਮਾਂ ਸੇ ਮਿਲਣੇ ਆਈ ਹੂੰ..’ । ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਚ ਹਿਮਾਂਸ਼ੀ ਖੁਰਾਣਾ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ । ਇਸ ਤੋਂ ਇਲਾਵਾ ਹਿਮਾਂਸ਼ੀ ਦੇ ਮੱਥੇ ਉੱਤੇ ਸਦੂਰ ਵਾਲਾ ਟਿੱਕਾ ਲਗਾਇਆ ਹੋਇਆ ਹੈ ਤੇ ਗਲ ‘ਚ ਗੇਂਦੇ ਦੇ ਫੁੱਲਾਂ ਵਾਲੀ ਮਾਲਾ ਪਾਈ ਹੋਈ ਹੈ। ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਜੇ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ : ਕਾਜਲ ਅਗਰਵਾਲ ਨੇ ਦੁਬਈ ਤੋਂ ਬੇਬੀ ਬੰਪ ਦੇ ਨਾਲ ਸਟਾਈਲਿਸ਼ ਫੋਟੋ ਸ਼ੇਅਰ ਕਰਦੇ ਹੋਏ ਕਿਹਾ - ‘ਮੈਂ ਸਭ ਤੋਂ ਸ਼ਾਨਦਾਰ ਬਦਲਾਅ ਤੋਂ ਗੁਜ਼ਰ ਰਹੀ ਹਾਂ’

Asim Riaz And Himanshi image From instagram

ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ । ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਇੱਕ ਮਾਡਲ ਵਜੋਂ ਕੀਤੀ ਸੀ। ਉਸ ਨੂੰ ਮਿਸ ਲੁਧਿਆਣਾ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸਨੇ ਕਈ ਮਿਊਜ਼ਿਕ ਵੀਡੀਓ ਵੀ ਕੀਤੇ ਹਨ। ਉਹ ਲਗਭਗ ਹਰ ਪੰਜਾਬੀ ਸਿੰਗਰਾਂ ਦੇ ਨਾਲ ਕੰਮ ਕਰ ਚੁੱਕੀ ਹੈ।ਪਿਛਲੇ ਸਾਲ ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਉਹ ਆਸਿਮ ਰਿਆਜ਼ ਨਾਲ ਦੋਸਤੀ ਕਰਕੇ ਖੂਬ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਹ ਦੋਸਤੀ ਬਿੱਗ ਬੌਸ ਸੀਜ਼ਨ 13 ਚੋਂ ਸ਼ੁਰੂ ਹੋਈ ਸੀ। ਦੋਵਾਂ ਨੂੰ ਅਕਸਰ ਹੀ ਇਕੱਠੇ ਕਈ ਵਾਰ ਸਪਾਟ ਕੀਤਾ ਗਿਆ ਹੈ। ਪਿਛਲੇ ਸਾਲ ਦੋਵੇਂ ਇਕੱਠੇ ਲੰਡਨ ਘੁੰਮਣ ਗਏ ਸਨ।

 

You may also like