ਹਿਮਾਂਸ਼ੀ ਖੁਰਾਣਾ ਨੇ ਮੰਗਣੀ ਵਾਲੀ ਅੰਗੂਠੀ ਦਾ ਖੋਲਿਆ ਰਾਜ਼, ਦੱਸਿਆ ਕਿਉਂ ਪਹਿਣਦੀ ਹੈ ਅੰਗੂਠੀ

Written by  Rupinder Kaler   |  December 24th 2019 05:17 PM  |  Updated: December 24th 2019 05:17 PM

ਹਿਮਾਂਸ਼ੀ ਖੁਰਾਣਾ ਨੇ ਮੰਗਣੀ ਵਾਲੀ ਅੰਗੂਠੀ ਦਾ ਖੋਲਿਆ ਰਾਜ਼, ਦੱਸਿਆ ਕਿਉਂ ਪਹਿਣਦੀ ਹੈ ਅੰਗੂਠੀ

ਮਸ਼ਹੂਰ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਮੰਗਣੀ ਹਾਲੇ ਨਹੀਂ ਹੋਈ । ਇਸ ਗੱਲ ਦਾ ਖੁਲਾਸਾ ਖੁਦ ਹਿਮਾਂਸ਼ੀ ਖੁਰਾਣਾ ਨੇ ਇੱਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ ਹੈ । ਹਿਮਾਂਸ਼ੀ ਪਿਛਲੇ 10 ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹੈ । ਪ੍ਰਸ਼ੰਸਕ ਉਹਨਾਂ ਨੂੰ ਫਾਲੋ ਕਰਦੇ ਹਨ, ਪਰ ਉਹਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ।

https://www.instagram.com/p/B6a6qqkBo5r/

ਚੰਡੀਗੜ੍ਹ ਦੇ ਇੱਕ ਮੌਲ ਵਿੱਚ ਕਰਵਾਏ ਗਏ ਪ੍ਰੌਗਰਾਮ ਵਿੱਚ ਪਹੁੰਚੀ ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਪਰਦੇ ਤੇ ਦੇਖਦੇ ਹੋ ਤਾਂ ਤੁਹਾਡਾ ਉਸ ਨਾਲ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ । ਸ਼ੋਅ ਦੌਰਾਨ ਲੋਕਾਂ ਨੇ ਮੈਨੂੰ ਹਰ ਰੰਗ ਵਿੱਚ ਦੇਖਿਆ ਹੈ, ਇਹੀ ਕਾਰਨ ਹੈ ਕਿ ਮੈਨੂੰ ਲੋਕ ਹੋਰ ਪਸੰਦ ਕਰਨ ਲੱਗੇ ਹਨ । ਹਿਮਾਂਸ਼ੀ ਨੇ ਬਿੱਗ ਬੌਸ ਵਿੱਚ ਅੰਗੂਠੀ ਦਿਖਾ ਕੇ ਕਿਹਾ ਸੀ ਕਿ ਉਹ ਅੰਗੇਜਡ ਹੈ ।

https://www.instagram.com/p/B6c9MKJAWLh/

ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਹਿਮਾਂਸ਼ੀ ਨੇ ਕਿਹਾ ‘ਮੈਂ ਆਪਣੀ ਮੰਗਣੀ ਵਾਲੀ ਗੱਲ ਸੇਫਟੀ ਵਾਲ ਵਾਂਗ ਰੱਖੀ ਸੀ, ਤਾਂ ਕਿ ਕੋਈ ਮੈਨੂੰ ਤੰਗ ਨਾ ਕਰੇ । ਪਰ ਇਹ ਗੱਲ ਸੱਚ ਹੈ ਕਿ ਮੈਂ ਕਮਿਟਡ ਹਾਂ ਪਰ ਆਫੀਸ਼ੀਅਲ ਮੰਗਣੀ ਨਹੀਂ ਹੋਈ । ਮੈਂ ਹਰ ਰਿਲੇਸ਼ਨ ਨੂੰ ਬਹੁਤ ਹੀ ਸੰਜ਼ੀਦਗੀ ਨਾਲ ਲੈਂਦੀ ਹਾਂ । ਇਸੇ ਕਰਕੇ ਮੈਂ ਸ਼ੋਅ ਵਿੱਚ ਡਿਗਨਿਟੀ ਤੇ ਡਿਸਟੈਂਸ ਮੇਨਟੇਨ ਕੀਤਾ ਸੀ’ ।

https://www.instagram.com/p/B6VH4gpASoz/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network