ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ ‘ਗੱਲਾਂ ਭੋਲੀਆਂ’ ਰਿਲੀਜ਼

written by Shaminder | October 22, 2021

ਹਿਮਾਂਸ਼ੀ ਖੁਰਾਣਾ (Himanshi Khurana ) ਦਾ ਨਵਾਂ ਗੀਤ ‘ਗੱਲਾਂ ਭੋਲੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕਾਵਿਆ ਰਿਆਜ਼ ਨੇ ਲਿਖੇ ਹਨ, ਜਦੋਂਕਿ ਫੀਚਰਿੰਗ ‘ਚ ਹਿਮਾਂਸ਼ੀ ਖੁਰਾਣਾ ਦੇ ਨਾਲ ਆਸਿਮ ਰਿਆਜ਼ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਇੱਕ ਕੁੜੀ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਨੂੰ ਵਾਰ ਵਾਰ ਆਪਣੀਆਂ ਭੋਲੀਆਂ ਗੱਲਾਂ ‘ਚ ਫਸਾਉਂਦਾ ਹੈ ।

Himanshi khurana -min image From instagram

ਹੋਰ ਪੜ੍ਹੋ : ਪਹਿਲੀ ਵਾਰ ਸੰਨੀ ਤੇ ਬੌਬੀ ਦਿਓਲ ਦੀਆਂ ਸਕੀਆਂ ਭੈਣਾਂ ਦੀ ਤਸਵੀਰ ਆਈ ਸਾਹਮਣੇ

ਹਾਲਾਂਕਿ ਉਹ ਦਿਲ ਦਾ ਸਾਫ ਹੁੰਦਾ ਹੈ । ਪਰ ਕੁੜੀ ਉਸ ‘ਤੇ ਅਕਸਰ ਸ਼ੱਕ ਕਰਦੀ ਰਹਿੰਦੀ ਹੈ । ਅਖੀਰ ‘ਚ ਗਲਤ ਫਹਿਮੀਆਂ ਦੂਰ ਹੋ ਜਾਂਦੀਆਂ ਹਨ ।

Himanshi ,, -min image From instagram

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ ਅਤੇ ਉਹ ਆਪਣੀ ਆਵਾਜ਼ ‘ਚ ਵੀ ਕਈ ਗੀਤ ਗਾ ਚੁੱਕੀ ਹੈ । ਆਸਿਮ ਰਿਆਜ਼ ਦੇ ਨਾਲ ਉਸਦੀ ਜੋੜੀ ਬਿੱਗ ਬੌਸ ‘ਚ ਬਣੀ ਸੀ । ਇਸ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਹ ਜੋੜੀ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।

You may also like