ਸ਼ਹਿਨਾਜ਼ ਗਿੱਲ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਸਲਮਾਨ ਖ਼ਾਨ ਖਿਲਾਫ ਖੋਲਿਆ ਮੋਰਚਾ, ਵੀਡੀਓ ਵਿੱਚ ਕੀਤਾ ਵੱਡਾ ਖੁਲਾਸਾ

written by Rupinder Kaler | January 06, 2020

ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚੋਂ ਬਾਹਰ ਆ ਕੇ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਸ਼ੋਅ ਨੂੰ ਲੈ ਕੇ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ ।ਇਸ ਸਭ ਦੇ ਚਲਦੇ ਹਿਮਾਂਸ਼ੀ ਨੇ ਇਸ ਸ਼ੋਅ ਦੇ ਹੋਸਟ ਸਲਮਾਨ ਖ਼ਾਨ ’ਤੇ ਨਿਸ਼ਾਨਾ ਸਾਧਿਆ ਹੈ । ਹਿਮਾਂਸ਼ੀ ਨੇ ਇੱਕ ਵੀਡੀਓ ਵਿੱਚ ਸਲਮਾਨ ਖ਼ਾਨ ਵੱਲੋਂ ਸ਼ੋਅ ਵਿੱਚ ਭਾਂਡੇ ਸਾਫ਼ ਕਰਨ ਨੂੰ ਡਰਾਮਾ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਅਜਿਹਾ ਕਰਨ ਲਈ 630 ਕਰੋੜ ਰੁਪਏ ਮਿਲ ਰਹੇ ਹਨ। https://www.instagram.com/p/B642EzQA_K6/ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇਸ ਸ਼ੋਅ ਵਿੱਚ ਸਲਮਾਨ ਖ਼ਾਨ ਨੂੰ ਗੰਦੇ ਭਾਂਡੇ ਤੇ ਬਾਥਰੂਮ ਦੀ ਸਫਾਈ ਕਰਦੇ ਹੋਏ ਦਿਖਾਇਆ ਗਿਆ ਸੀ । ਇਹ ਇਸ ਲਈ ਦਿਖਾਇਆ ਗਿਆ ਸੀ ਕਿਉਂਕਿ ਸ਼ਹਿਨਾਜ਼ ਗਿੱਲ ਦੀ ਕੈਪਟਨੀ ਦੌਰਨ ਕੋਈ ਵੀ ਪ੍ਰਤੀਭਾਗੀ ਘਰ ਦਾ ਕੰਮ ਨਹੀਂ ਕਰ ਰਿਹਾ ਸੀ । ਸਲਮਾਨ ਖ਼ਾਨ ਨੂੰ ਘਰ ਦੀ ਸਫਾਈ ਕਰਦੇ ਦੇਖ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਸ਼ੰਸਾ ਮਿਲੀ ਪਰ ਇਸ 'ਤੇ ਹਿਮਾਂਸ਼ੀ ਖੁਰਾਣਾ ਨੂੰ ਕੁਝ ਹੋਰ ਲੱਗਦਾ ਹੈ। https://www.instagram.com/p/B68Ur8nB1Au/ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਹਿਮਾਂਸ਼ੀ ਖੁਰਾਣਾ ਤਿਆਰ ਹੁੰਦੀ ਦੇਖੀ ਜਾ ਸਕਦੀ ਹੈ, ਜਦਕਿ ਇਕ ਆਦਮੀ ਨਾਲ ਉਹ ਇਸ ਘਟਨਾ ਦੇ ਬਾਰੇ 'ਚ ਗੱਲਬਾਤ ਕਰ ਰਹੀ ਹੈ। ਹਿਮਾਂਸ਼ੀ ਕੁਝ ਕਹਿੰਦੀ ਹੈ, ਇਸ 'ਚ ਉਹ ਆਦਮੀ ਜਵਾਬ ਦਿੰਦਾ ਹੈ ਕਿ ਸਲਮਾਨ ਖ਼ਾਨ ਨੇ ਵੀ ਗੰਦੇ ਭਾਂਡੇ ਸਾਫ਼ ਕੀਤੇ ਸਨ। https://www.instagram.com/p/B67ijVxBu47/?utm_source=ig_embed ਹਿਮਾਂਸ਼ੀ ਉਦੋਂ ਹੱਸਦੀ ਹੈ ਤੇ ਸਾਹਮਣੇ ਵਾਲਾ ਵਿਅਕਤੀ ਪੁੱਛਦਾ ਹੈ ਕਿ ਕੀ ਸਲਮਾਨ ਖ਼ਾਨ ਡਰਾਮਾ ਕਰ ਰਹੇ ਸਨ? ਇਸ 'ਤੇ ਉਹ ਸਿਰ ਹਿਲਾਉਂਦੀ ਹੈ ਤੇ ਕਹਿੰਦੀ ਹੈ ਕਿ ਉਹ ਰਿਆਲਟੀ ਸ਼ੋਅ ਦੀ ਮੇਜ਼ਬਾਨੀ ਲਈ 630 ਕਰੋੜ ਰੁਪਏ ਚਾਰਜ ਕਰ ਰਹੇ ਹਨ, ਇਸ ਲਈ ਉਨ੍ਹਾਂ ਨੇ ਅਜਿਹਾ ਕੀਤਾ ਹੋਵੇਗਾ।  

0 Comments
0

You may also like