ਰਾਨੂੰ ਮੰਡਲ ’ਤੇ ਲਤਾ ਮੰਗੇਸ਼ਕਰ ਦੇ ਸਾਹਮਣੇ ਆਏ ਪ੍ਰਤੀਕਰਮ ਦਾ ਹਿਮੇਸ਼ ਰੇਸ਼ਮੀਆ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

Written by  Rupinder Kaler   |  September 13th 2019 11:01 AM  |  Updated: September 13th 2019 11:01 AM

ਰਾਨੂੰ ਮੰਡਲ ’ਤੇ ਲਤਾ ਮੰਗੇਸ਼ਕਰ ਦੇ ਸਾਹਮਣੇ ਆਏ ਪ੍ਰਤੀਕਰਮ ਦਾ ਹਿਮੇਸ਼ ਰੇਸ਼ਮੀਆ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

ਗਾਇਕਾ ਰਾਨੂੰ ਮੰਡਲ ਦੇ ਗਾਣੇ 'ਤੇਰੀ ਮੇਰੀ ਕਹਾਣੀ' ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ । ਹਰ ਇੱਕ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਨੂੰ ਮੰਡਲ ਸਟੇਸ਼ਨ ’ਤੇ ਗਾਣੇ ਗਾ ਕੇ ਗੁਜ਼ਾਰਾ ਕਰਦੀ ਸੀ । ਹਿਮੇਸ਼ ਨੇ ਜਦੋਂ ਰਾਨੂੰ ਮੰਡਲ ਦੀ ਵੀਡੀਓ ਦੇਖੀ ਸੀ ਤਾਂ ਹਿਮੇਸ਼ ਨੇ ਰਾਨੂੰ ਤੋਂ ਇੱਕ ਗੀਤ ਗਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਸ ਨੇ ਪੂਰਾ ਵੀ ਕਰ ਦਿੱਤਾ ਹੈ।

ਰਾਨੂੰ ਮੰਡਲ ਦੇ ਮਸ਼ਹੂਰ ਹੋਣ ਤੋਂ ਬਾਅਦ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਉਨ੍ਹਾਂ ਦੀ ਆਵਾਜ਼ 'ਤੇ ਆਪਣੀ ਰਾਏ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ, 'ਮੈਨੂੰ ਲੱਗਦਾ ਹੈ ਕਿ ਕਿਸੇ ਦੀ ਨਕਲ ਕਰਕੇ ਤੁਸੀਂ ਜ਼ਿਆਦਾ ਦੇਰ ਤੱਕ ਸਫਲ ਨਹੀਂ ਹੋ ਸਕਦੇ। ਕਿਸ਼ੋਰ ਦਾ, ਮੁਹੰਮਦ ਰਫ਼ੀ, ਆਸ਼ਾ ਭੋਂਸਲੇ ਤੇ ਮੁਕੇਸ਼ ਦੇ ਗਾਣਿਆਂ ਨਾਲ, ਕਿਸੇ ਨੂੰ ਕੁਝ ਦਿਨਾਂ ਲਈ ਧਿਆਨ ਮਿਲ ਜਾਏਗਾ ਪਰ ਇਹ ਬਹੁਤੀ ਦੇਰ ਨਹੀਂ ਚਲਦਾ।'

https://www.instagram.com/p/B2R3tZpj6FF/

ਲਤਾ ਦੇ ਵੱਲੋਂ ਦਿੱਤੇ ਇਸ ਪ੍ਰਤੀਕਰਮ ਤੇ ਹੁਣ ਹਿਮੇਸ਼ ਰੇਸ਼ਮੀਆ ਨੇ ਜਵਾਬ ਦਿੱਤਾ ਹੈ । ਹਿਮੇਸ਼ ਨੇ ਕਿਹਾ, 'ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਮਹਾਨ ਗਾਇਕਾ ਨੇ ਕਿਸ ਸੰਦਰਭ ਵਿੱਚ ਇਹ ਕਿਹਾ। ਕਲਾਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਜਾਂ ਕਿਸੇ ਤੋਂ ਪ੍ਰੇਰਣਾ ਲਵੇ।'

https://www.instagram.com/p/B1iP7E7D9Dp/

ਹਿਮੇਸ਼ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਵੇਖਣਾ ਪਏਗਾ ਕਿ ਲਤਾ ਜੀ ਨੇ ਕਿਸ ਮਤਲਬ ਨਾਲ ਇਹ ਬਿਆਨ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਦੂਜੇ ਗਾਇਕਾਂ ਦੀ ਨਕਲ ਸ਼ੁਰੂ ਕਰਦੇ ਹੋ ਤਾਂ ਇਹ ਕੰਮ ਨਹੀਂ ਕਰੇਗਾ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਸੇ ਹੋਰ ਤੋਂ ਪ੍ਰੇਰਨਾ ਲੈਣਾ ਵੀ ਬੇਹੱਦ ਜ਼ਰੂਰੀ ਹੈ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network