ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਹਿੰਮਤ ਸੰਧੂ ਦਾ ਇਸ ਬਾਬੇ ਨਾਲ ਪਾਇਆ ਭੰਗੜਾ, ਦੇਖੋ ਵੀਡੀਓ

written by Lajwinder kaur | January 09, 2020

ਪੰਜਾਬੀ ਗਾਇਕ ਹਿੰਮਤ ਸੰਧੂ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਨੇ। ਜਿਸਦੇ ਚੱਲਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਵੀ ਲੰਮੀ ਚੌੜੀ ਲਿਸਟ ਹੈ। ਫੈਨਜ਼ ਵੱਲੋਂ ਮਿਲਦੇ ਪਿਆਰ ਤੇ ਸਤਿਕਾਰ ਨੂੰ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

 
View this post on Instagram
 

#Heerdikali #himmatsandhu #himmatsandhulive Bapu ji???

A post shared by Himmat Sandhu (ਸੰਧੂ ਸਾਬ) (@himmatsandhu84) on

ਹੋਰ ਵੇਖੋ:ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਜੀ ਹਾਂ ਇਸ  ਵੀਡੀਓ ਉਹ ਲੋਕ ਗੀਤ ਹੀਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ ਹੀ ਇੱਕ ਬਜ਼ੁਰਗ ਫੈਨ ਉਨ੍ਹਾਂ ਦੀ ਆਵਾਜ਼ ਦੇ ਸਰੂਰ ਦੇ ਨਾਲ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਹਿੰਮਤ ਸੰਧੂ ਵੀ ਆਪਣੇ ਫੈਨ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਬਾਬੇ ਦੇ ਨਾਲ ਭੰਗੜਾ ਪਾਉਣ ਲੱਗ ਪਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਹਿੰਮਤ ਸੰਧੂ ਦੀ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤਕ ਜਗਤ ਨੂੰ ‘ਦਿਲ ਦੀ ਬਾਜ਼ੀ’, ‘ਜੱਟ ਦੇ ਸਟਾਰ’, ‘ਪਰਾਂਦਾ’, ‘ਬੁਰਜ਼ ਖਲੀਫਾ’ ਵਰਗੇ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਜਿਵੇਂ ਕਾਕਾ ਜੀ, ਡੀ.ਐੱਸ.ਪੀ. ਦੇਵ, ਬਲੈਕੀਆ, ਸਿਕੰਦਰ 2, ਡਾਕਾ, ਤੇਰੀ ਮੇਰੀ ਜੋੜੀ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਦਮਦਾਰ ਆਵਾਜ਼ ਦਾ ਲੋਹਾ ਮਨਵਾ ਚੁੱਕੇ ਹਨ।  

0 Comments
0

You may also like