ਗਾਇਕ ਹਿੰਮਤ ਸੰਧੂ ਦੇ ਨਵੇਂ ਗਾਣੇ ‘ਜੱਟ ਮੂਡ’ ਦਾ ਟੀਜ਼ਰ ਰਿਲੀਜ਼

written by Rupinder Kaler | August 03, 2020

ਗਾਇਕ ਹਿੰਮਤ ਸੰਧੂ ਛੇਤੀ ਹੀ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਹਨ । ਹਿੰਮਤ ਸੰਧੂ ਨੇ ਆਪਣੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ । ‘ਜੱਟ ਮੂਡ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਖੁਦ ਹਿੰਮਤ ਸੰਧੂ ਨੇ ਲਿਖੇ ਹਨ ਤੇ ਉਹਨਾਂ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ । ਗਾਣੇ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਤਰਸੇਮ ਸਿੰਘ/ਏਡੀ ਸਿੰਘ ਨੇ ਤਿਆਰ ਕੀਤੀ ਹੈ । https://www.instagram.com/p/CDYrvCCn1Mh/ ਗੀਤ ਦਾ ਟੀਜ਼ਰ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਹਿੰਮਤ ਸੰਧੂ ਦੇ ਪ੍ਰਸ਼ੰਸਕਾਂ ਨੂੰ ਟੀਜ਼ਰ ਕਾਫੀ ਪਸੰਦ ਆ ਰਿਹੲਾ ਹੈ । ਜਿਸ ਤਰ੍ਹਾਂ ਦਾ ਗਾਣੇ ਦਾ ਟੀਜ਼ਰ ਹੈ ਉਸ ਤੋਂ ਲੱਗਦਾ ਹੈ ਕਿ ਇਸ ਵਿੱਚ ਜੱਟਾਂ ਦੇ ਸਵੈਗ ਨੂੰ ਦਿਖਾਇਆ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਹਿੰਮਤ ਸੰਧੂ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ । ਜਿਸ ਦੇ ਕਈ ਗਾਣੇ ਹਿੱਟ ਹੋਏ ਹਨ । ਇਸ ਐਲਬਮ ਦੇ ਹਰ ਗਾਣੇ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ । https://www.instagram.com/p/CC8k9grMCR7/

0 Comments
0

You may also like