ਹਿੰਮਤ ਸੰਧੂ ਨੇ ਆਪਣੇ ਮਾਪਿਆਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਇਹ ਸੰਦੇਸ਼

written by Shaminder | January 31, 2020

ਹਿੰਮਤ ਸੰਧੂ ਨੇ ਆਪਣੇ ਮਾਪਿਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਿਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਉਨ੍ਹਾਂ ਮੁੜ੍ਹਕਾ ਬਣਾਇਆ ਬੜਾ ਖੁਨ ਦਾ ਪਿੱਛੇ ਵਾਰਿਸ ਬੈਠੇ ਆ ਜਿਹੜੇ ਜਿੰਦਾਂ  ਦੇ'।ਹਿੰਮਤ ਸੰਧੂ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਸਿਰਕੱਢ ਗਾਇਕ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ ਜੱਟ ਸਿੱਖ ਪਰਿਵਾਰ 'ਚ 1997 ਵਿੱਚ ਹੋਇਆ । ਹੋਰ ਵੇਖੋ:ਪਿੰਡਾਂ ਦੇ ਮੁੰਡਿਆਂ ਦੇ ਕੁਝ ਕਰਨ ਦੇ ਜਜ਼ਬੇ ਨੂੰ ਪੇਸ਼ ਕਰਦਾ ਹੈ ਹਿੰਮਤ ਸੰਧੂ ਦਾ ਨਵਾਂ ਗੀਤ ‘ਮੁੰਡੇ ਪਿੰਡਾਂ ਦੇ’ [embed]https://www.instagram.com/p/B78UOXtBj8v/[/embed] ਪਰ ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉਹ ਤਰਨਤਾਰਨ 'ਚ ਸਥਿਤ ਇੱਕ ਪਿੰਡ ਹੈ । ਨੱਚਣ ਗਾਉਣ ਅਤੇ ਕ੍ਰਿਕੇਟ ਖੇਡਣ ਦਾ ਸ਼ੌਂਕ ਹਿੰਮਤ ਸੰਧੂ ਨੂੰ ਬਚਪਨ ਤੋਂ ਹੀ ਸੀ ਅਤੇ ਇਹ ਸ਼ੌਂਕ ਹੁਣ ਉਨ੍ਹਾਂ ਦੇ ਪ੍ਰੋਫੈਸ਼ਨ 'ਚ ਤਬਦੀਲ ਹੋ ਚੁੱਕਿਆ ਹੈ ।

Himmat Sandhu With Mother Himmat Sandhu With Mother
ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਕਿਸਾਨ ਪਰਿਵਾਰ ਵਿੱਚ ਜਨਮੇ ਹਿੰਮਤ ਸੰਧੂ ਤੋਂ ਇਲਾਵਾ ਉਨ੍ਹਾਂ ਦੀ ਇੱਕ ਭੈਣ ਵੀ ਹੈ ।ਉਨ੍ਹਾਂ ਦੇ ਪਸੰਦੀਦਾ ਅਦਾਕਾਰ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ ਅਤੇ ਖਾਣੇ 'ਚ ਉਨ੍ਹਾਂ ਨੂੰ ਪੰਜਾਬੀ ਖਾਣਾ ਬਹੁਤ ਪਸੰਦ ਹੈ । https://www.instagram.com/p/B7Fgz2BBuf7/ ਜਿਸ 'ਚ ਉਹ ਸਰੋਂ੍ਦਾ ਸਾਗ ਅਤੇ ਮੱਕੀ ਦੀ ਰੋਟੀ ਅਤੇ ਇਸ ਤੋਂ ਇਲਾਵਾ ਕੜੀ ਚੌਲ ਉਨ੍ਹਾਂ ਦਾ ਮਨਪਸੰਦ ਖਾਣਾ ਹੈ । ਗਾਇਕਾਂ ਵਿੱਚੋਂ ਅਮਰ ਸਿੰਘ ਚਮਕੀਲਾ ਅਤੇ ਸੁਰਜੀਤ ਸਿੰਘ ਬਿੰਦਰਖੀਆ ਦੀ ਗਾਇਕੀ ਦੇ ਉਹ ਕਾਇਲ ਹਨ ।  

0 Comments
0

You may also like