
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਗਾਇਕ ਦੀ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਮਰਹੂਮ ਗਾਇਕ ਦੇ ਦੇਹਾਂਤ ਕਾਰਨ ਪੌਲੀਵੁੱਡ ਤੇ ਦੇਸ਼ ਭਰ 'ਚ ਸੋਗ ਲਹਿਰ ਹੈ। ਸਿੱਧੂ ਦੇ ਫੈਨਜ਼ ਹੀ ਨਹੀਂ ਬਲਕਿ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸਿੱਧੂ ਦੇ ਬੇਰਹਿਮੀ ਨਾਲ ਕਤਲ ਦੀ ਕਠੋਰ ਹਕੀਕਤ 'ਤੇ ਉਦਾਸ ਹਨ। ਸਿੱਧੂ ਦੀ ਮੌਤ ਤੋਂ ਬਾਅਦ ਇੰਡਸਟਰੀ ਦੇ ਕਈ ਸਿਤਾਰੇ ਪਹਿਲਾਂ ਹੀ ਆਪਣੇ ਪ੍ਰੋਜੈਕਟ ਰੱਦ ਕਰ ਚੁੱਕੇ ਹਨ ਅਤੇ ਹੁਣ ਗਾਇਕ ਹਿੰਮਤ ਸੰਧੂ ਨੇ ਆਪਣੇ ਸ਼ੋਅ ਰੱਦ ਕਰਨ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਸਿੱਧੂ ਮੂਸੇ ਵਾਲਾ ਦੇ ਕਤਲ ਨੇ ਸਾਰਿਆਂ ਨੂੰ ਸੁੰਨ ਕਰ ਦਿੱਤਾ ਅਤੇ ਬਿਨਾਂ ਸ਼ੱਕ ਉਸ ਦੇ ਸਾਥੀ ਕਲਾਕਾਰਾਂ ਲਈ ਸਟੇਜ 'ਤੇ ਪ੍ਰਦਰਸ਼ਨ ਕਰਨਾ ਸਭ ਤੋਂ ਮੁਸ਼ਕਲ ਹੈ। ਕਿਉਂਕਿ ਉਹ ਅਜੇ ਵੀ ਇਸ ਸਦਮੇ ਚੋਂ ਬਾਹਰ ਨਹੀਂ ਆ ਪਾ ਰਹੇ ਹਨ ਅਤੇ ਆਪਣੇ ਆਪ ਅਤੇ ਆਪਣੇ ਸ਼ੋਅਸ ਕਰਨ ਦੇ ਯੋਗ ਨਹੀਂ ਹਨ।
ਹੁਣ ਹਿੰਮਤ ਸੰਧੂ ਨੇ ਆਪਣੇ ਸ਼ੋਅ ਰੱਦ ਕੀਤੇ ਜਾਣ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਉਸ ਨੇ ਆਪਣੇ ਸ਼ੋਅ ਰੱਦ ਕਰਨ ਦੇ ਕਾਰਨ ਦਾ ਖੁਲਾਸਾ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਆਪਣੇ ਸਾਥੀ ਕਲਾਕਾਰ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਗਏ ਹਨ।
ਆਪਣੀ ਪੋਸਟ ਦੇ ਵਿੱਚ ਹਿੰਮਤ ਸੰਧੂ ਨੇ ਲਿਖਿਆ, " ਸਾਡੇ ਦੋ ਕੇ ਸ਼ੋਅਸ ਸਨ ਪਿਛਲੇ ਦਿਨਾਂ ਵਿੱਚ ਜੋ ਕਿ ਅਸੀਂ ਨਹੀਂ ਲਈ, ਕਾਰਨ ਤੁਹਾਨੂੰ ਸਭ ਨੂੰ ਪਤਾ ਹੈ। ਸਾਡੇ ਵੀਰ "ਸਿੱਧੂ" ਸਾਡੇ ਵਿਚਾਲੇ ਤੋਂ ਇੰਝ ਤੁਰ ਜਾਣਾ, ਜਿਸ ਕਰਕੇ ਮੈਂ ਅਤੇ ਸਾਡਾ ਸਾਰਾ ਪੰਜਾਬ ਪੂਰੇ ਵਰਲਡ ਲੈਵਲ ਦੇ ਲੋਕ ਸਦਮੇ ਵਿੱਚ ਹਾਂ। ਮੈਨੂੰ ਪਰਸਨਲੀ ਇਹ ਫੀਲ ਹੋ ਰਿਹਾ ਹੈ ਕਿ ਅਜੇ ਮੈਂ ਸਟੇਜ਼ ਉੱਤੇ ਕੀ ਮੂੰਹ ਲੈ ਕੇ ਜਾਓਗਾ ? ਕਿਵੇਂ ਗਾਣੇ ਗਾਉਂਗਾ ? ਗੱਲ ਤਾਂ ਅਜੇ ਕਿਸੇ ਨਾਲ ਸਹੀ ਤਰੀਕੇ ਨਾਲ ਕਰ ਨਹੀਂ ਪਾ ਰਹੇ। "
ਹਿੰਮਤ ਸੰਧੂ ਨੇ ਅੱਗੇ ਲਿਖਿਆ, " ਸੋ ਜਿਹੜੇ ਵੀ ਸ਼ੋਅਜ਼ ਕੈਸੰਲ ਕੀਤੇ ਨੇ ਅਸੀਂ, ਮੈਨੂੰ ਇਹ ਸੁਨਣ ਵਿੱਚ ਆ ਰਿਹਾ ਹੈ ਕਿ ਉਹ ਲੋਕ ਮੇਰੀ ਟੀਮ ਨੂੰ ਵੱਧ ਘੱਟ ਕਹਿ ਰਹੇ ਨੇ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ , ਮੇਰੀ ਟੀਮ ਨੇ ਜੋ ਕੋਈ ਵੀ ਸ਼ੋਅ ਕੈਂਸਲ ਕੀਤਾ ਹੈ, ਉਹ ਮੇਰੇ ਕਹਿਣ ਉੱਤੇ ਕੀਤਾ ਹੈ। Tade Deposits respectfully ਉਹ ਪ੍ਰੀ-ਬੁਕ ਕੀਤੇ ਸ਼ੋਅ ਰੱਦ ਕਰਨ ਅਤੇ 100% ਬੁਕਿੰਗ ਦੀ ਰਕਮ ਲੋਕਾਂ ਨੂੰ ਵਾਪਸ ਕੀਤੇ ਗਏ ਹਨ।"
ਹੋਰ ਪੜ੍ਹੋ : ਜੱਸੀ ਗਿੱਲ ਨੇ ਕੰਵਰ ਗਰੇਵਾਲ ਦੀ ਵੀਡੀਓ ਸ਼ੇਅਰ ਕਰ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਵੀਡੀਓ ਵੇਖ ਭਾਵੁਕ ਹੋਏ ਫੈਨਜ਼
ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਕਿਰਪਾ ਕਰਕੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਵੀਰ ਬਣ ਕੇ 🙏🏻। ਮੁਆਫੀ ਚਾਹੁੰਦਾ ਮੈਂ ਜੇਕਰ ਮੇਰੇ ਕਰਕੇ ਤੁਹਾਡੀਆਂ ਖੁਸ਼ੀਆਂ ਵਿੱਚ ਕੋਈ ਵਿਘਨ ਪਿਆ ਹੋਵੇ 🙏🏻 ਪਰ ਅਜੇ ਕੁਝ ਦਿਨ ਦਿਮਾਗ ਸੈਟ ਹੋਣ ਨੂੰ ਲੱਗਣਗੇ।
View this post on Instagram