ਹਿੰਮਤ ਸੰਧੂ ਦਾ ਨਵਾਂ ਗੀਤ ‘ਬ੍ਰੇਕ ਆਊਟ’ ਰਿਲੀਜ਼

written by Shaminder | September 30, 2021

ਹਿੰਮਤ ਸੰਧੂ (Himmat Sandhu ) ਦਾ ਨਵਾਂ ਗੀਤ ‘ਬ੍ਰੇਕ ਆਊਟ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਸਨਿੱਪਰ ਅਤੇ ਜੈਜ਼ ਔਲਖ ਨੇ । ਇਸ ਗੀਤ ਨੂੰ ਹਿੰਮਤ ਸੰਧੂ ਨੇ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਿੰਮਤ ਸੰਧੂ ਨੇ ਕਈ ਹਿੱਟ ਗੀਤ ਦਿੱਤੇ ਹਨ ।

Himmat,, -min Image From Himmat Sandhu Song

ਹੋਰ ਪੜ੍ਹੋ : ਸਿਹਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਿਲ ਹੋਈ ਸ਼ਵੇਤਾ ਤਿਵਾੜੀ, ਸਾਬਕਾ ਪਤੀ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

ਜਿਸ ‘ਚ ‘ਬੁਰਜ ਖਲੀਫਾ’, ਅੱਖਾਂ, ਦਾਰੂ ਦੀ ਸਮੈਲ, ਬਾਜ਼ੀ ਦਿਲ ਦੀ, ਸ਼ੋਰ, ਸਾਥ ਜੱਟ ਦਾ ਸਣੇ ਕਈ ਗੀਤ ਸ਼ਾਮਿਲ ਹਨ । ਇਸ ਤੋਂ ਇਲਾਵਾ ਹਿੰਮਤ ਸੰਧੂ ਨੇ ਬਲੈਕੀਆ ਫ਼ਿਲਮ ਦਾ ਟਾਈਟਲ ਗੀਤ ਵੀ ਉਨ੍ਹਾਂ ਨੇ ਗਾਇਆ ਸੀ ।

ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਿੰਮਤ ਸੰਧੂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ । ਉਹ ਅਕਸਰ ਸਕੂਲ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਾਫੀ ਮਿਹਨਤ ਕੀਤੀ ਹੈ ।

0 Comments
0

You may also like