ਹਿਨਾ ਖ਼ਾਨ ਨੇ ਮਨਾਇਆ ਮਰਹੂਮ ਪਿਤਾ ਦਾ ਬਰਥਡੇਅ, ਭਾਵੁਕ ਨਜ਼ਰ ਆਈ ਮਾਂ, ਰੋਂਦੇ-ਰੋਂਦੇ ਕੱਟਿਆ ਕੇਕ

written by Lajwinder kaur | August 09, 2021

ਹਰ ਬੱਚਾ ਆਪਣੇ ਮਾਪਿਆ ‘ਚ ਰੱਬ ਨੂੰ ਦੇਖਦਾ ਹੈ । ਜਦੋਂ ਬੱਚਾ ਵੱਡਾ ਵੀ ਹੋ ਜਾਂਦਾ ਹੈ ਫਿਰ ਵੀ ਉਹ ਜ਼ਿੰਦਗੀ ਦੇ ਹਰ ਮੋੜ ਤੇ ਆਪਣੀ ਜ਼ਿੰਦਗੀ ਦੇ ਹਰ ਖ਼ਾਸ ਫੈਸਲਿਆਂ ‘ਚ ਆਪਣੇ ਮਾਪਿਆ ਦੀ ਸਲਾਹ ਲੈਂਦਾ ਹੈ। ਕਿਉਂਕਿ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਉਹ ਆਪਣੇ ਮਾਪਿਆਂ ਦੇ ਲਈ ਬੱਚੇ ਹੀ ਰਹਿੰਦੇ ਨੇ। ਪਰ ਜਦੋਂ ਮਾਪਿਆ ‘ਚੋਂ ਕੋਈ ਇੱਕ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ ਤਾਂ ਉਹ ਦੁੱਖ ਬਹੁਤ ਹੀ ਦੁਖਦਾਇਕ ਹੁੰਦਾ ਹੈ। ਅਜਿਹੇ ਹੀ ਦੁੱਖ ‘ਚ ਲੰਘ ਰਹੀ ਹੈ ਅਦਾਕਾਰਾ ਹਿਨਾ ਖ਼ਾਨ । ਪਰ ਹਿਨਾ ਖ਼ਾਨ ਆਪਣੇ ਆਪ ਨੂੰ ਹਿੰਮਤ ਦੇ ਨਾਲ ਅੱਗੇ ਵੱਧਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ।

actress hina khan remember her late father Image Source: instagram

ਹੋਰ ਪੜ੍ਹੋ : ਦਰਸ਼ਨ ਔਲਖ ਨੇ ਨੀਰਜ ਚੋਪੜਾ ਨੂੰ ਗੋਲਡ ਲਈ ਵਧਾਈ ਦਿੰਦੇ ਹੋਏ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ ਤੇ ਕਿਹਾ- ‘ਕਿਸਾਨ ਦਾ ਪੁੱਤਰ’

ਹੋਰ ਪੜ੍ਹੋ :  ਦੁਲਹਣ ਵਾਂਗ ਸੱਜੀ ਨਜ਼ਰ ਆਈ ਅਦਾਕਾਰਾ ਜਪਜੀ ਖਹਿਰਾ, ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ

inside image of hina khan Image Source: instagram

ਹਿਨਾ ਖ਼ਾਨ ਨੇ ਆਪਣੇ ਮਰਹੂਮ ਪਿਤਾ ਦੇ ਬਰਥਡੇਅ ਨੂੰ ਖ਼ਾਸ ਮਨਾਉਂਦੇ ਹੋਏ ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸੈਲੀਬ੍ਰੇਟ ਕੀਤਾ । ਉਨ੍ਹਾਂ ਨੇ ਆਪਣੀ ਮੰਮੀ ਤੋਂ ਕੇਕ ਕੱਟ ਕਰਵਾਇਆ। ਹਿਨਾ ਦੇ ਮਾਤਾ ਇਸ ਮੌਕੇ ਭਾਵੁਕ ਨਜ਼ਰ ਆਈ, ਉਨ੍ਹਾਂ ਨੇ ਰੋਂਦੇ-ਰੋਂਦੇ ਹੋਏ ਕੇਕ ਕੱਟਿਆ। ਕੈਪਸ਼ਨ ਵਿੱਚ, ਹਿਨਾ ਨੇ ਦੱਸਿਆ ਕਿ ਉਸਦੀ ਮਾਂ ਕਿੰਨੀ ਮਜ਼ਬੂਤ ​​ਹੈ ਅਤੇ ਉਹ ਇਹ ਗੱਲ ਉਸ ਤੋਂ ਸਿੱਖਦੀ ਹੈ। ਇਸ ਤੋਂ ਇਲਾਵਾ ਹਿਨਾ ਖ਼ਾਨ ਨੇ ਆਪਣੇ ਪਿਤਾ ਨੂੰ ਵੀ ਯਾਦ ਕੀਤਾ ਹੈ।

Hina Khan-min Image Source: instagram

ਹਿਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਮਰਹੂਮ ਪਿਤਾ ਨੂੰ ਆਪਣੀ ਪ੍ਰਾਰਥਨਾ ਵਿੱਚ ਯਾਦ ਰੱਖਣ। ਹਿਨਾ ਨੇ ਲਿਖਿਆ – ‘ਪਾਪਾ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ ਤੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ Happy Birthday Daddy cool’ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਹਿਨਾ ਖ਼ਾਨ ਤੇ ਪਰਿਵਾਰ ਨੂੰ ਮਜ਼ਬੂਤ ਰਹਿਣ ਲਈ ਕਹਿ ਰਹੇ ਨੇ।

 

View this post on Instagram

 

A post shared by HK (@realhinakhan)

0 Comments
0

You may also like