ਲੰਡਨ ਦੀਆਂ ਸੜਕਾਂ ‘ਤੇ ਆਪਣੀਆਂ ਬੋਲਡ ਅਦਾਵਾਂ ਦੇ ਨਾਲ ਜਲਵੇ ਬਿਖੇਰਦੀ ਨਜ਼ਰ ਆਈ ਅਦਾਕਾਰਾ ਹਿਨਾ ਖ਼ਾਨ

written by Shaminder | May 17, 2022

ਟੀਵੀ ਅਦਾਕਾਰਾ ਹਿਨਾ ਖ਼ਾਨ (Hina Khan) ਆਪਣੀਆਂ ਬੋਲਡ ਅਦਾਵਾਂ ਦੇ ਲਈ ਜਾਣੀ ਜਾਂਦੀ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ (Pics)  ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਬੋਲਡ ਅਤੇ ਖੂਬਸੂਰਤ ਦਿਖਾਈ ਦੇ ਰਹੀ ਹੈ । ਲੰਡਨ ਦੀਆਂ ਸੜਕਾਂ ‘ਤੇ ਅਦਾਕਾਰਾ ਆਪਣਾ ਜਲਵਾ ਬਿਖੇਰਦੀ ਹੋਈ ਨਜ਼ਰ ਆਈ ।

Hina Khan,,, image From instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ 

ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਛਾਈਆਂ ਹੋਈਆਂ ਹਨ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਹਿਨਾ ਖ਼ਾਨ ਨੇ ਹੋਰ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਅਵਾਰਡ ਲੈਂਦੀ ਹੋਈ ਦਿਖਾਈ ਦੇ ਰਹੀ ਹੈ ।

Hina Khan,,, image From instagram

ਹੋਰ ਪੜ੍ਹੋ : ਕਦੇ ਸ਼ੌਹਰਤ ਲਈ ਤਰਸ ਰਹੀ ਸੀ ਸ਼ਹਿਨਾਜ਼ ਗਿੱਲ, ਹੁਣ ਲੋਕਾਂ ‘ਚ ਹੋਈ ਹਰਮਨ ਪਿਆਰੀ

ਦੱਸ ਦਈਏ ਕਿ ਹਿਨਾ ਖ਼ਾਨ ਕਾਨਸ ਫ਼ਿਲਮ ਫੈਸਟੀਵਲ ‘ਚ ਭਾਗ ਲੈਣ ਦੇ ਲਈ ਪਹੁੰਚੀ ਹੋਈ ਹੈ । ਪਰ ਉਸ ਤੋਂ ਪਹਿਲਾਂ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ । ਹਿਨਾ ਖ਼ਾਨ ਨੇ ਸਫੇਦ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ । ਜਿਸ ਨੂੰ ਉਸ ਨੇ ਗਾਊਨ ਦੇ ਵਾਂਗ ਕੈਰੀ ਕੀਤਾ ਹੋਇਆ ਹੈ ।

Hina Khan,,, image From instagram

ਹਿਨਾ ਖ਼ਾਨ ਦੇ ਇਸ ਵੱਖਰੇ ਅੰਦਾਜ਼ ਨੂੰ ਜਿੱਥੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟਸ ਕੀਤੇ ਹਨ ।ਹਿਨਾ ਖ਼ਾਨ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਤੇ ਉਹ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਅਕਸ਼ਰਾ ਦਾ ਕਿਰਦਾਰ ਨਿਭਾ ਚੁੱਕੀ ਹੈ । ਇਸ ਤੋ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਕੰਮ ਕਰ ਰਹੀ ਹੈ ।

 

View this post on Instagram

 

A post shared by HK (@realhinakhan)

You may also like