ਅਦਾਕਾਰਾ ਹਿਨਾ ਖ਼ਾਨ ਨੇ ਬੁਰਕਾ ਪਾ ਕੇ ਦਰਗਾਹ 'ਚ ਟੇਕਿਆ ਮੱਥਾ 

written by Rupinder Kaler | July 06, 2019

ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਏਨੀਂ ਦਿਨੀਂ ਆਪਣੇ ਜਨਮ ਸਥਾਨ ਸ਼੍ਰੀਨਗਰ ਵਿੱਚ ਦਿਨ ਬਿਤਾ ਰਹੀ ਹੈ । ਦਰਅਸਲ ਹਿਨਾ ਖ਼ਾਨ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਵਰਕਸ਼ਾਪ ਅਟੈਂਡ ਕਰਨ ਲਈ ਪਹੁੰਚੀ ਹੋਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਨਾ ਖ਼ਾਨ ਦਾ ਜਨਮ ਸ਼੍ਰੀਨਗਰ ਵਿੱਚ ਹੋਇਆ ਸੀ । https://www.instagram.com/p/BzibaQSpor5/ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹਿਨਾ ਖ਼ਾਨ ਇੱਥੋਂ ਦੀ ਮਸ਼ਹੂਰ ਦਰਗਾਹ ਤੇ ਮੱਥਾ ਟੇਕਣ ਵੀ ਪਹੁੰਚੀ । ਖ਼ਾਸ ਗੱਲ ਇਹ ਸੀ ਕਿ ਹਿਨਾ ਦਰਗਾਹ 'ਤੇ ਨੰਗੇ ਪੈਰ ਬੁਰਕਾ ਪਾ ਕੇ ਆਈ ਸੀ । ਹਿਨਾ ਨੇ ਇਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਹਿਨਾ ਨੇ ਇਹਨਾਂ ਤਸਵੀਰਾਂ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਹਿਨਾਂ ਨੇ ਲਿਖਿਆ ਹੈ । 'ਮੈਂ ਬਚਪਨ ਵਿੱਚ ਸਵੇਰ ਦੇ ਸਮੇਂ ਇਸ ਦਰਗਾਹ ਤੇ ਦੁਆ ਕਰਨ ਲਈ ਨੰਗੇ ਪੈਰੀ ਆਉਂਦੀ ਸੀ । ਇਸ ਲਈ ਮੈਂ ਇਹ ਸਭ ਕੁਝ ਦੁਬਾਰਾ ਕਰਨਾ ਚਾਹੁੰਦੀ ਸੀ । ਜਿੱਥੇ ਵਿਸ਼ਵਾਸ਼ ਹੁੰਦਾ ਹੈ, ਉੱਥੇ ਰਸਤਾ ਖੁਦ ਬਣ ਜਾਂਦਾ ਹੈ'

0 Comments
0

You may also like