
‘ਦਿ ਕਸ਼ਮੀਰ ਫਾਈਲਸ’ (The Kashmir Files) ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਨੂੰ ਲੈ ਕੇ ਦੇਸ਼ ਭਰ ‘ਚ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਫ਼ਿਲਮ (Movie)ਨੇ ਕਮਾਈ ਦੇ ਸਾਰੇ ਰਿਕਾਰਡਜ਼ ਤੋੜ ਦਿੱਤੇ ਹਨ । ਫ਼ਿਲਮ ਕਮਾਈ ਦੇ ਰਿਕਾਰਡ ਤੋੜਦੇ ਹੋਏ ਇੰਡੀਆ ‘ਚ 200 ਕਰੋੜ ਕਲੱਬ ‘ਚ ਸ਼ਾਮਿਲ ਹੋ ਚੁੱਕੀ ਹੈ । ਫ਼ਿਲਮ ਨੇ ਜਿੱੱਥੇ ਪਹਿਲੇ ਹਫ਼ਤੇ ਕਲੈਕਸ਼ਨ ‘ਚ ਤੇਜ਼ੀ ਹਾਸਿਲ ਕੀਤੀ ਸੀ ਅਤੇ ਰਿਲੀਜ਼ ਤੋਂ ਬਾਅਦ ਹੀ ਇਸ ਫ਼ਿਲਮ ਦਾ ਨਾਮ ਬਾਲੀਵੁੱਡ ਦੇ ਇਤਿਹਾਸ ‘ਚ ਦਰਜ ਹੋ ਗਿਆ ਸੀ ।
ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਸ਼ੇਅਰ ਕੀਤਾ ਪਤੀ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਰਿਲੀਜ਼ ਤੋਂ ਬਾਅਦ ਇਸਦੇ ਸਕਰੀਨਸ ‘ਚ ਵਾਧਾ ਹੋਇਆ ਸੀ ਅਤੇ ਫ਼ਿਲਮ ਨੇ 22 ਮਾਰਚ ਤੱਕ ਕੁੱਲ 190.10 ਕਰੋੜ ਰੁਪਏ ਦਾ ਘਰੇਲੂ ਕਲੈਕਸ਼ਨ ਕੀਤੀ ਸੀ ਤੇ ਹੁਣ ਇਹ ਫ਼ਿਲਮ 200 ਕਰੋੜ ਕਲੱਬ ‘ਚ ਸ਼ਾਮਿਲ ਹੋ ਗਈ ਹੈ ।ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਈ ਸੀ ।ਕੋਰੋਨਾ ਕਾਲ ਤੋਂ ਬਾਅਦ ਰਿਲੀਜ਼ ਹੋਈ ਫ਼ਿਲਮ ਸਪਾਈਡਰਮੈਨ, ਸੂਰਿਆਵੰਸ਼ੀ ਅਤੇ ੮੩ ਨੂੰ ਪਹਿਲੇ ਹਫਤੇ ਹੀ ਪਿੱਛੇ ਛੱਡ ਦਿੱਤਾ ਸੀ ।

ਦੱਸ ਦਈਏ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਵਿਵੇਕ ਰੰਜਨ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ‘ਚ ਸੁਰਖੀਆਂ ‘ਚ ਬਣੀ ਹੋਈ ਹੈ । ਕੁਝ ਲੋਕ ਕਈ ਇਸ ਫ਼ਿਲਮ ਦਾ ਸਮਰਥਨ ਕਰ ਰਹੇ ਹਨ । ਜਦੋਂਕਿ ਕੁਝ ਲੋਕ ਇਸ ਫ਼ਿਲਮ ਦਾ ਵਿਰੋਧ ਵੀ ਕਰ ਰਹੇ ਹਨ । ਫ਼ਿਲਮ ‘ਚ ਅੱਸੀ ਦੇ ਦਹਾਕੇ ਦੇ ਅੰਤ ਅਤੇ ਨੱਬੇ ਦੇ ਦਹਾਕੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਕਸ਼ਮੀਰੀ ਪੰਡਤਾਂ ‘ਤੇ ਹੋਏ ਜ਼ੁਲਮ ਨੂੰ ਦਰਸਾਇਆ ਗਿਆ ਹੈ । ਫ਼ਿਲਮ ‘ਚ ਅਨੁਪਮ ਖੇਰ, ਪੱਲਵੀ ਜੋਸ਼ੀ, ਮਿਥੁਨ ਚੱਕਰਵਰਤੀ ਸਣੇ ਕਈ ਅਦਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ ।