ਰਣਵੀਰ ਸਿੰਘ ਦੀਆਂ ਤਾਰੀਫਾਂ ਦੀ ਚਰਚਾ ਹਾਲੀਵੁੱਡ ਗਲਿਆਰਿਆਂ 'ਚ, ਵਿਲ ਸਮਿਥ ਨੇ ਵੀਡੀਓ ਬਣਾ ਕੀਤੀ 'ਗਲੀ ਬੋਆਏ' ਦੀ ਤਾਰੀਫ

Written by  Aaseen Khan   |  February 16th 2019 04:58 PM  |  Updated: February 16th 2019 04:58 PM

ਰਣਵੀਰ ਸਿੰਘ ਦੀਆਂ ਤਾਰੀਫਾਂ ਦੀ ਚਰਚਾ ਹਾਲੀਵੁੱਡ ਗਲਿਆਰਿਆਂ 'ਚ, ਵਿਲ ਸਮਿਥ ਨੇ ਵੀਡੀਓ ਬਣਾ ਕੀਤੀ 'ਗਲੀ ਬੋਆਏ' ਦੀ ਤਾਰੀਫ

ਰਣਵੀਰ ਸਿੰਘ ਦੀਆਂ ਤਾਰੀਫਾਂ ਦੀ ਚਰਚਾ ਹਾਲੀਵੁੱਡ ਗਲਿਆਰਿਆਂ 'ਚ, ਵਿਲ ਸਮਿਥ ਨੇ ਵੀਡੀਓ ਬਣਾ ਕੀਤੀ 'ਗਲੀ ਬੋਆਏ' ਦੀ ਤਾਰੀਫ : ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ 'ਗਲੀ ਬੋਆਏ' ਨੇ ਵੱਡੇ ਪਰਦੇ 'ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਜੋਯਾ ਅਖਤਰ ਸਟਾਰਰ ਫਿਲਮ ਗਲੀ ਬੋਆਏ ਨੂੰ ਕ੍ਰਿਟਿਕਸ ਵੱਲੋਂ ਵੀ ਕਾਫੀ ਸਰਾਹਿਆ ਜਾ ਰਿਹਾ ਹੈ। ਫਿਲਮ ਹੁਣ ਤੱਕ 36 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫਿਲਮ 'ਚ ਖਾਸ ਕਰਕੇ ਰਣਵੀਰ ਸਿੰਘ ਦੀ ਪਰਫਾਰਮੈਂਸ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਚਰਚਾ ਹਾਲੀਵੁੱਡ ਦੇ ਗਲਿਆਰਿਆਂ 'ਚ ਵੀ ਸੁਣਾਈ ਦੇ ਰਹੀ ਹੈ।

ਰਣਵੀਰ ਦੀ ਐਕਟਿੰਗ ਵੇਖ ਗਰੈਮੀ ਅਵਾਰਡ ਵਿਜੇਤਾ ਰੈਪ ਆਰਟਿਸਟ ਅਤੇ ਹਾਲੀਵੁਡ ਐਕਟਰ ਵਿਲ ਸਮਿਥ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਅਤੇ ਉਨ੍ਹਾਂ ਨੇ ਰਣਵੀਰ ਸਿੰਘ ਦੀ ਤਾਰੀਫ ਦੇ ਪੁੱਲ ਬੰਨ ਦਿੱਤੇ।ਹਾਲੀਵੁਡ ਐਕਟਰ ਵਿਲ ਸਮਿਥ ਨੇ ਕਿਹਾ, 'ਰਣਵੀਰ ਮੁਬਾਰਕ ਹੋਵੇ, ਗਲੀ ਬੋਆਏ ਦੇ ਨਾਲ ਜੋ ਤੂੰ ਕਰ ਰਿਹਾ ਹੈਂ, ਉਹ ਮੈਨੂੰ ਪਸੰਦ ਆਇਆ। ਮੇਰੇ ਲਈ ਸਕੂਲ ਹਿਪ-ਹਾਪ ਇੱਥੇ ਹੈ, ਇੱਥੇ ਪੂਰੇ ਦੇਸ਼ ਦਾ ਹਿਪ ਹਾਪ ਵੇਖ ਰਿਹਾ ਹਾਂ।

ਹੋਰ ਵੇਖੋ : ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਵੀ ਆਏ ਪੁਲਵਾਮਾ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ

ਮੈਨੂੰ ਚੰਗਾ ਲੱਗ ਰਿਹਾ ਹੈ। ਵਧਾਈ ਹੋਵੇ ਤੈਨੂੰ।" ਹਾਲੀਵੁੱਡ ਦੇ ਦਿੱਗਜ ਐਕਟਰ ਵਿਲ ਸਮਿਥ ਦਾ ਇਹ ਵੀਡੀਓ ਕਾਫੀ ਸ਼ੇਅਰ ਹੋ ਰਿਹਾ ਹੈ ਅਤੇ ਰਣਵੀਰ ਸਿੰਘ ਦੇ ਫੈਨ ਪੇਜਜ਼ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦਈਏ ਰਣਵੀਰ ਸਿੰਘ ਦੀ ਫਿਲਮ ਗਲੀ ਬੋਆਏ 14 ਫਰਵਰੀ ਨੂੰ ਰਿਲੀਜ਼ ਹੋਈ ਹੈ ਜਿਸ 'ਚ ਰਣਵੀਰ ਸਿੰਘ ਇੱਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 'ਚ ਰਣਵੀਰ ਦੇ ਨਾਲ ਆਲੀਆ ਭੱਟ ਵੀ ਮੁੱਖ ਭੂਮਿਕਾ 'ਚ ਹਨ ਜਿੰਨ੍ਹਾਂ ਦੇ ਰੋਲ ਦੀ ਵੀ ਖਾਸੀ ਤਾਰੀਫ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network