Advertisment

ਕੋਰੋਨਾ ਵਾਇਰਸ ਕਾਰਨ ਹੌਲੀਵੁੱਡ ਅਦਾਕਾਰ ਮਾਰਕ ਬਲੱਮ ਦੀ ਹੋਈ ਮੌਤ

author-image
By Shaminder
New Update
ਕੋਰੋਨਾ ਵਾਇਰਸ ਕਾਰਨ ਹੌਲੀਵੁੱਡ ਅਦਾਕਾਰ ਮਾਰਕ ਬਲੱਮ ਦੀ ਹੋਈ ਮੌਤ
Advertisment
ਪਾਪੂਲਰ ਹੌਲੀਵੁੱਡ ਸੁਪਰ ਸਟਾਰ ਮਾਰਕ ਬਲੱਮ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ।ਫੌਕਸ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ ਮਾਰਕ ਦੀ ਪਤਨੀ ਜੈਨੇਟ ਨੇ ਇੱਕ ਈ-ਮੇਲ ਦੇ ਜ਼ਰੀਏ ਉਨ੍ਹਾਂ ਦੇ ਦਿਹਾਂਤ ਦੇ ਖ਼ਬਰ ਦੀ ਪੁਸ਼ਟੀ ਕੀਤੀ ਹੈ ।ਜੈਨੇਟ ਨੇ ਦੱਸਿਆ ਕਿ ਮੇਰੇ ਪਤੀ ਨੇ ਕੋਰੋਨਾ ਕੌਮਪਲੀਕੇਸ਼ਨ ਦੇ ਚੱਲਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । https://www.instagram.com/p/B-OBmhOD3Jr/ ਰਿਪੋਰਟਾਂ ਦੀ ਮੰਨੀਏ ਤਾਂ ਮਾਰਕ ਨੇ ਨਿਊਯਾਰਕ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਏ ।ਮਾਰਕ ਨੂੰ ਥਿਏਟਰ ਅਤੇ ਸਿਨੇਮਾ ‘ਚ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ ।ਉਨ੍ਹਾਂ ਦੇ ਆਖਰੀ ਕੰਮ ਦੀ ਗੱਲ ਕਰੀਏ ਤਾਂ ਉਹ ਨੈੱੱਟਫਲਿਕਸ ਦੀ ਚਰਚਾ ‘ਚ ਰਹੀ ਸੀਰੀਜ਼ ‘ਚ ਨਜ਼ਰ ਆਏ ਸਨ । https://www.instagram.com/p/B-N2wehFodi/ ਇਹ ਸੀਰੀਜ਼ ਬਹੁਤ ਹੀ ਪਸੰਦ ਕੀਤੀ ਗਈ ਸੀ ।ਇਸ ਸੀਰੀਜ਼ ਦੇ ਦੋ ਸੀਜ਼ਨ ਹੁਣ ਤੱਕ ਰਿਲੀਜ਼ ਕੀਤੇ ਜਾ ਚੁੱਕੇ ਹਨ।ਹੁਣ ਦਰਸ਼ਕਾਂ ਨੂੰ ਇਸ ਸੀਰੀਜ਼ ਦੇ ਤੀਜੇ ਸੀਜ਼ਨ ਦੀ ਬੇਸਬਰੀ ਦੇ ਨਾਲ ਉਡੀਕ ਹੈ ।ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ ।ਇਸ ਵਾਇਰਸ ਦੀ ਲਪੇਟ ‘ਚ ਭਾਰਤ ਦੇ ਵੀ ਲੋਕ ਆ ਚੁੱਕੇ ਹਨ । ਜਿਸ ਕਾਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪੂਰੇ ਦੇਸ਼ ‘ਚ ਲਾਕਡਾਊਨ ਦਾ ਸੱਦਾ ਦਿੱਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment