ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਰੇ ਲਿਓਟਾ ਦਾ ਦਿਹਾਂਤ, ਸ਼ੂਟਿੰਗ ਦੌਰਾਨ ਹੋਈ ਮੌਤ

written by Shaminder | May 27, 2022

ਹਾਲੀਵੁੱਡ  (Hollywood)ਦੇ ਮਸ਼ਹੂਰ ਅਦਾਕਾਰ ਰੇ ਲਿਓਟਾ (Ray Liotta)  ਦਾ ਦਿਹਾਂਤ ਹੋ ਗਿਆ ਹੈ । ਮੀਡੀਆ ਰਿਪੋਟਸ ਮੁਤਾਬਕ ਉਹ ਰੇਅ ਡੋਮਿਨਿਕਨ ਰੀਪਬਲਿਕ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ । ਦੱਸਿਆ ਜਾ ਰਿਹਾ ਹੈ ਕਿ ਨੀਂਦ ਦੇ ਦੌਰਾਨ ਹੀ ਅਦਾਕਾਰ ਦੀ ਮੌਤ ਹੋ ਗਈ ।ਅਦਾਕਾਰ ਦੀ ਸਹਿਯੋਗੀ ਜੈਨੀਫਰ ਦੇ ਮੁਤਾਬਕ ਲਿਓਟਾ ‘ਡੇਂਜਰਸ ਵਾਟਰ’ ਦੀ ਸ਼ੂਟਿੰਗ ਕਰ ਰਹੇ ਸਨ ।

Ray Liotta image From instagram

ਹੋਰ ਪੜ੍ਹੋ : ਫੋਟੋ ਵਿੱਚ ਦਿਖਾਈ ਦੇਣ ਵਾਲੀ ਇਸ ਛੋਟੀ ਬੱਚੀ ਦਾ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚੱਲਦਾ ਹੈ ਪੂਰਾ ਸਿੱਕਾ! ਕੀ ਤੁਸੀਂ ਪਹਿਚਾਣਿਆ?

ਹਾਲੀਵੁੱਡ ਦਾ ਇਹ ਅਦਾਕਾਰ ‘ਗੁੱਡ ਫੀਲਜ਼’ ‘ਚ ਮੌਬਸਟਰ ਹੈਨਰੀ ਹਿੱਲ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਾਫੀ ਮਸ਼ਹੂਰ ਹੋਏ ਸਨ ਅਤੇ ਇਸੇ ਕਿਰਦਾਰ ਦੇ ਨਾਲ ਉਨ੍ਹਾਂ ਦੀ ਪਛਾਣ ਘਰ-ਘਰ ‘ਚ ਹੋਈ । ਲੋਕਾਂ ਦੇ ਦਿਲਾਂ ‘ਚ ਅੱਜ ਵੀ ਉਨ੍ਹਾਂ ਦਾ ਇਹ ਕਿਰਦਾਰ ਵੱਸਿਆ ਹੋਇਆ ਹੈ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

hollywood Actor death , image From twitter

ਹੋਰ ਪੜ੍ਹੋ : ਸਿੱਖ ਧਰਮ ਦੇ ਸਿਧਾਂਤਾਂ ’ਤੇ ਚੱਲਦੀ ਹੈ ਹਾਲੀਵੁੱਡ ਦੇ ਇਸ ਸਿਤਾਰੇ ਦੀ ਮਾਂ, ਸਿਰ ’ਤੇ ਸਜਾਉਂਦੀ ਹੈ ਦਸਤਾਰ

 

ਰਿਓਟਾ ਦੇ ਨਾਲ ਕੰਮ ਕਰਨ ਵਾਲੀ ਸਹਿ ਅਦਾਕਾਰਾ ਲੌਰੇਨ ਬ੍ਰੈਕੋ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਉਸ ਨੇ ਟਵਿੱਟਰ ‘ਤੇ ਲਿਖਿਆ ‘ਰੇ ਬਾਰੇ ਇਹ ਭਿਆਨਕ ਖ਼ਬਰ ਸੁਣ ਕੇ ਮੈਂ ਪੂਰੀ ਤਰ੍ਹਾਂ ਟੁੱਟ ਗਈ ਹਾਂ, , ਮੈਂ ਦੁਨੀਆ ਵਿੱਚ ਜਿੱਥੇ ਵੀ ਜਾਂਦੀ ਹਾਂ ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਪਸੰਦੀਦਾ ਫਿਲਮ ਗੁੱਡ ਫੀਲਸ ਹੈ।

Ray Liotta ,,, image From instagram

ਫਿਰ ਉਹ ਹਮੇਸ਼ਾ ਪੁੱਛਦੇ ਹਨ ਕਿ ਉਸ ਫਿਲਮ ਨੂੰ ਬਣਾਉਣ ਦਾ ਸਭ ਤੋਂ ਵਧੀਆ ਹਿੱਸਾ ਕੀ ਸੀ। ਮੇਰੀ ਪ੍ਰਤੀਕਿਰਿਆ ਹਮੇਸ਼ਾ ਇਹੀ ਰਹੀ ਹੈ... ਰੇ ਲਿਓਟਾ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਇੱਕ ਹਾਲੀਵੁੱਡ ਕਲਾਕਾਰ ਦੀ ਮੌਤ ਹੋ ਗਈ ਸੀ ।

 

View this post on Instagram

 

A post shared by Ray Liotta (@rayliotta)

You may also like