ਹਾਲੀਵੁੱਡ ਦੇ ਇਸ ਐਕਟਰ ਨੇ ਪੁਲ ਤੋਂ ਛਾਲ ਲਗਾ ਕੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਤੋਂ ਪਹਿਲਾਂ ਪਾਈ ਇਹ ਪੋਸਟ 

written by Rupinder Kaler | May 17, 2019

ਮਾਰਵਲ ਸਟੂਡੀਓ ਦੀ 2011 ਵਿੱਚ ਆਈ ਫ਼ਿਲਮ ਥਾਰ ਦੇ ਐਕਟਰ ਇਸਾਕ ਕੈਪੀ ਨੇ ਖੁਦਕੁਸ਼ੀ ਕਰ ਲਈ ਹੈ ।ਇਸਾਕ ਕੈਪੀ ਨੇ ਗੱਡੀ ਥੱਲੇ ਆ ਕੇ ਖੁਸਕੁਸ਼ੀ ਕੀਤੀ ਹੈ । ਇਸ ਅਦਾਕਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਤੇ ਇੱਕ ਭਾਵੁਕ ਪੋਸਟ ਪਾਈ ਹੈ ।ਇਸਾਕ ਕੈਪੀ ੪੨ ਸਾਲਾਂ ਦੇ ਸਨ । ਖ਼ਬਰਾਂ ਮੁਤਾਬਿਕ ਇਸਾਕ ਕੈਪੀ ਇੱਕ ਪੁਲ ਤੋਂ ਹਾਈਵੇਅ ਤੇ ਕੁੱਦੇ ਸਨ । ਇਸ ਦੌਰਾਨ ਦੋ ਮੁੰਡਿਆਂ ਨੇ ਇਸ ਐਕਟਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਪੁਲ ਤੋਂ ਛਾਲ ਲਗਾ ਦਿੱਤੀ ਤੇ ਉਹ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਏ ਤੇ ਮੌਕੇ ਹੀ ਉਸ ਦੀ ਮੌਤ ਹੋ ਗਈ । https://www.youtube.com/watch?v=JOddp-nlNvQ ਐਕਟਰ ਦੀ ਮੌਤ ਦੀ ਪੁਸ਼ਟੀ ਪੁਲਿਸ ਨੇ ਵੀ ਕਰ ਦਿੱਤੀ ਹੈ । ਪਿਛਲੇ ਦਿਨਾਂ ਤੋਂ ਉਹ ਕਾਫੀ ਤਣਾਅ ਵਿੱਚ ਚੱਲ ਰਹੇ ਸਨ ।ਇਸਾਕ ਕੈਪੀ ਵੱਲੋਂ ਲਿਖੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਕਈ ਪਹਿਲੂਆਂ ਦੀ ਗੱਲ ਕੀਤੀ ਹੈ । ਇਸ ਤੋਂ ਇਲਾਵਾ ਸ਼ਰਾਬ ਤੇ ਨਸ਼ੇ  ਦਾ ਨਾਲ ਸੰਘਰਸ਼ ਬਾਰੇ ਵੀ ਲਿਖਿਆ ਹੈ । https://www.instagram.com/p/BxYkbwkAINv/?utm_source=ig_embed ਇਸਾਕ ਕੈਪੀ ਨੇ ਇਸ ਪੋਸਟ ਵਿੱਚ ਅਮਰੀਕੀ ਰਾਸ਼ਟਰਪਤੀ ਤੋਂ ਮੁਆਫੀ ਵੀ ਮੰਗੀ ਹੈ । ਇਸ ਤੋਂ ਇਲਾਵਾ ਇਸਾਕ ਕੈਪੀ ਨੇ ਉਹਨਾਂ ਲੋਕਾਂ ਤੋਂ ਵੀ ਮੁਆਫੀ ਮੰਗੀ ਹੈ ਜਿਨ੍ਹਾਂ ਦਾ ਦਿਲ ਉਹ ਨੇ ਜਾਣੇ ਅਨਜਾਣੇ ਵਿੱਚ ਦੁਖਾਇਆ ਸੀ ।ਇਸਾਕ ਕੈਪੀ ਨੇ ਥਾਰ ਫ਼ਿਲਮ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਫ਼ਿਲਮਾਂ ਵਿੱਚ ਅਹਿਮ ਭੁਮਿਕਾ ਨਿਭਾਈ ਸੀ ।

0 Comments
0

You may also like