Advertisment

ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦੇ ਗੀਤ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦੀ ਹਨੇਰੀ

author-image
By Aaseen Khan
New Update
ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦੇ ਗੀਤ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦੀ ਹਨੇਰੀ
Advertisment
ਹਨੀ ਸਿੰਘ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ 'ਚ ਵੱਡਾ ਰੁਤਬਾ ਹਾਸਿਲ ਕੀਤਾ ਹੈ। ਪਿਛਲੇ ਕੁਝ ਸਾਲਾਂ ਤੋਂ ਮਿਊਜ਼ਿਕ ਤੋਂ ਦੂਰ ਰਹਿਣ ਤੋਂ ਬਾਅਦ ਹਨੀ ਸਿੰਘ ਨੇ ਮੱਖਣਾ ਗੀਤ ਨਾਲ ਵਾਪਸੀ ਕੀਤੀ ਤੇ ਖੂਬ ਚਰਚਾ ਖੱਟੀ। ਹੁਣ ਇੱਕ ਵਾਰ ਫ਼ਿਰ ਹਨੀ ਸਿੰਘ ਨਵੇਂ ਨਹੀਂ ਸਗੋਂ ਪੁਰਾਣੇ ਗੀਤ ਗੁੜ ਨਾਲੋਂ ਇਸ਼ਕ ਮਿੱਠਾ ਨੂੰ ਨਵੇਂ ਰੰਗ ਰੂਪ 'ਚ ਲੈ ਕੇ ਆ ਚੁੱਕੇ ਹਨ ਉਹ ਵੀ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਾਲ।
Advertisment
ਗੀਤ ਦਾ ਰੁਤਬਾ ਹਨੀ ਸਿੰਘ ਨੇ ਕਾਇਮ ਰੱਖਿਆ ਅਤੇ ਇਸ 'ਚ ਆਪਣੇ ਸਟਾਈਲ ਅਤੇ ਰੈਪ ਦਾ ਤੜਕਾ ਲਗਾ ਕੇ ਗੀਤ ਨੂੰ ਸ਼ਾਨਦਾਰ ਤਰੀਕੇ ਨਾਲ ਰਿਲੀਜ਼ ਕੀਤਾ ਹੈ। ਦੱਸ ਦਈਏ ਯੂ ਟਿਊਬ 'ਤੇ ਗੀਤ ਤਹਿਲਕਾ ਮਚਾ ਦਿੱਤਾ ਹੈ। ਕੁਝ ਹੀ ਘੰਟਿਆਂ 'ਚ 'ਗੁੜ ਨਾਲੋਂ ਇਸ਼ਕ ਮਿੱਠਾ' ਗੀਤ 17 ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਹੋਰ ਵੇਖੋ :ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ' ਗੀਤ ਦਾ ਮਿਊਜ਼ਿਕ ਹਨੀ ਸਿੰਘ ਨੇ ਤਿਆਰ ਕੀਤਾ ਜਦੋਂ ਕਿ ਮਲਕੀਤ ਸਿੰਘ ਅਤੇ ਹਨੀ ਸਿੰਘ ਨੇ ਅਵਾਜ਼ ਦਿੱਤੀ ਹੈ। ਗੀਤ ਦੇ ਵੀਡੀਓ 'ਚ ਕਈ ਸ਼ੋਸ਼ਲ ਮੀਡੀਆ ਸਟਾਰਜ਼ ਨੇ ਵੀ ਭਾਗ ਲਿਆ ਹੈ ਜਿੰਨ੍ਹਾਂ 'ਚ ਰਾਜਨ ਔਜਲਾ, ਨਵਪ੍ਰੀਤ ਬੰਗਾ, ਛਾਇਆ ਕੁਮਾਰ, ਸ਼ਿਵਾਨੀ ਭਗਵਾਨ ਵਰਗੇ ਨਾਮ ਸ਼ਾਮਿਲ ਹਨ। ਗੀਤ ਦੇ ਬੋਲ ਹਨੀ ਸਿੰਘ ਸਿੰਗਸਟਾ, ਅਤੇ ਹੋਮੀ ਦਿੱਲੀਵਾਲਾ ਨੇ ਲਿਖੇ ਹਨ। ਗੀਤ ਨੂੰ ਹਨੀ ਸਿੰਘ ਦੇ ਫੈਨਸ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment