ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹਨੀ ਸਿੰਘ ਅਦਾਲਤ ਵਿੱਚ ਹੋਏ ਪੇਸ਼, ਪਤਨੀ ਨੇ ਲਗਾਏ ਹਨ ਗੰਭੀਰ ਇਲਜ਼ਾਮ

written by Rupinder Kaler | September 03, 2021

ਹਨੀ ਸਿੰਘ (Honey Singh) ਘਰੇਲੂ ਹਿੰਸਾ ਦੇ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਪੇਸ਼ ਹੋਏ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਉਨ੍ਹਾਂ 'ਤੇ ਘਰੇਲੂ ਹਿੰਸਾ ਤੇ ਵਿੱਤੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ । ਜਿਸ ਦੇ ਚੱਲਦੇ ਉਹ ਇਸ ਮਾਮਲੇ ਵਿੱਚ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਹੋਇਆ ।

Image Source: Instagram

ਹੋਰ ਪੜ੍ਹੋ :

ਇਸ ਘਟਨਾ ਨੇ ਬਦਲ ਦਿੱਤੀ ਸੀ ਕਰਣ ਔਜਲਾ ਦੀ ਜ਼ਿੰਦਗੀ, ਇਸ ਲਈ ਬਣਿਆ ਗੀਤਕਾਰ ਤੋਂ ਗਾਇਕ

Image Source: Instagram

ਇਸ ਸੁਣਵਾਈ ਦੌਰਾਨ ਜੱਜ ਨੇ ਹਨੀ ਸਿੰਘ ਤੇ ਉਹਨਾਂ (Honey Singh) ਦੀ ਪਤਨੀ ਸ਼ਾਲਿਨੀ ਨੂੰ ਆਪਣੇ ਚੈਂਬਰ ਵਿੱਚ ਬੁਲਾਇਆ ਤੇ ਇਸ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਸੁਲਝਾਉਣ ਦੀ ਸਲਾਹ ਦਿੱਤੀ । ਅਦਾਲਤ ਨੇ ਕਿਹਾ ਕਿ ਲੜਨਾ ਚੰਗੀ ਗੱਲ ਨਹੀਂ ਹੈ । ਇਸ ਤੋਂ ਪਹਿਲਾਂ ਹਨੀ ਸਿੰਘ (Honey Singh) ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਲਈ ਫਟਕਾਰ ਵੀ ਲਗਾਈ ।

ਇਸ ਤੋਂ ਇਲਾਵਾ ਹਨੀ ਸਿੰਘ (Honey Singh) ਦੇ ਵਕੀਲ ਨੇ ਆਪਣੀ ਆਮਦਨੀ ਦੀ ਰਿਪੋਰਟ ਤੀਸ ਹਜ਼ਾਰੀ ਅਦਾਲਤ ਨੂੰ ਸੀਲਬੰਦ ਲਿਫਾਫੇ ਵਿੱਚ ਸੌਂਪੀ ਹੈ ।ਦੱਸ ਦੇਈਏ ਕਿ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ (Honey Singh) ਦੀ ਪਤਨੀ ਸ਼ਾਲਿਨੀ ਤਲਵਾੜ ਨੇ 'ਘਰੇਲੂ ਹਿੰਸਾ ਤੇ ਔਰਤਾਂ ਦੀ ਸੁਰੱਖਿਆ' ਦੇ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਗਾਇਕ ਦੇ ਖਿਲਾਫ ਘਰੇਲੂ ਹਿੰਸਾ ਲਈ ਪਟੀਸ਼ਨ ਦਾਇਰ ਕੀਤੀ ਹੈ।

0 Comments
0

You may also like