ਜਨਮਦਿਨ ਦੇ ਮੌਕੇ ਨੇ ਹਨੀ ਸਿੰਘ ਨੇ ਸਾਂਝਾ ਕਿੱਤੀ ਆਪਣੇ ਬਚਪਨ ਦੀ ਤਸਵੀਰ, ਵੇਖੋ ਤੇ ਸ਼ੇਅਰ ਕਰੋ

Written by  Gourav Kochhar   |  March 15th 2018 07:27 AM  |  Updated: March 15th 2018 07:28 AM

ਜਨਮਦਿਨ ਦੇ ਮੌਕੇ ਨੇ ਹਨੀ ਸਿੰਘ ਨੇ ਸਾਂਝਾ ਕਿੱਤੀ ਆਪਣੇ ਬਚਪਨ ਦੀ ਤਸਵੀਰ, ਵੇਖੋ ਤੇ ਸ਼ੇਅਰ ਕਰੋ

Childhood Image Of Yo Yo Honey Singh: ਮਸ਼ਹੂਰ ਰੈਪਰ, ਸੰਗੀਤ ਨਿਰਦੇਸ਼ਕ, ਬਾਲੀਵੁੱਡ ਗਾਇਕ ਤੇ ਅਦਾਕਾਰ ਯੋ-ਯੋ ਹਨੀ ਸਿੰਘ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 15 ਮਾਰਚ 1983 'ਚ ਹੋਇਆ ਸੀ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੇ ਯੋ ਯੋ ਹਨੀ ਸਿੰਘ ਨੇ ਕਦੇ ਸੋਚਿਆ ਨਹੀਂ ਸੀ ਕਿ ਇਕ ਦਿਨ ਫਿਲਮ ਇੰਡਸਟਰੀ ਦਾ ਹਿੱਸਾ ਬਣ ਜਾਣਗੇ। ਅੱਜ ਚਾਰੇ ਪਾਸੇ ਉਨ੍ਹਾਂ ਦੀ ਗਾਇਕੀ ਦੇ ਚਰਚਾ ਹਨ। ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਤੋ ਲੈ ਕੇ ਹਰ ਵੱਡੇ ਗਾਇਕ ਨਾਲ ਯੋ ਯੋ ਦੀ ਜੋੜੀ ਨੇ ਸੰਗੀਤ ਜਗਤ ਨੂੰ ਕਈ ਵਿਲੱਖਣ ਚੀਜ਼ਾਂ ਦਿੱਤੀਆਂ |

ਪਿਛਲੇ ਕਈ ਸਾਲਾਂ ਤੱਕ ਲਾਈਮਲਾਈਟ ਤੋਂ ਦੂਰ ਰਹਿਣ ਪਿੱਛੋਂ ਹਨੀ ਸਿੰਘ ਨੇ ਕੁਝ ਮਹੀਨੇ ਪਹਿਲਾਂ ਹੀ ਵਾਪਸੀ ਕੀਤੀ ਹੈ। ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦਾ ਕਹਿਣੈ ਕਿ ਉਹ ਸਿਲਵਰ ਸਕ੍ਰੀਨ 'ਤੇ ਰੋਮਾਂਸ ਕਰਨ 'ਚ ਅਸਹਿਜ ਹੋ ਜਾਂਦੇ ਹਨ। ਹਨੀ ਸਿੰਘ ਨੇ ਕਈ ਪੰਜਾਬੀ ਫਿਲਮਾਂ 'ਚ ਕੈਮੀਓ ਦਾ ਕਿਰਦਾਰ ਨਿਭਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network