ਤਸਵੀਰ 'ਚ ਮਾਤਾ ਪਿਤਾ ਨਾਲ ਤਾਜ ਮਹਿਲ ਅੱਗੇ ਬੈਠੇ ਇਸ ਬੱਚੇ ਨੇ ਬਾਲੀਵੁੱਡ 'ਚ ਬਦਲੀ ਹੈ ਸੰਗੀਤ ਪਰਿਭਾਸ਼ਾ,ਕੀ ਤੁਸੀਂ ਪਹਿਚਾਣਿਆ ?

Written by  Aaseen Khan   |  September 06th 2019 04:41 PM  |  Updated: September 06th 2019 04:41 PM

ਤਸਵੀਰ 'ਚ ਮਾਤਾ ਪਿਤਾ ਨਾਲ ਤਾਜ ਮਹਿਲ ਅੱਗੇ ਬੈਠੇ ਇਸ ਬੱਚੇ ਨੇ ਬਾਲੀਵੁੱਡ 'ਚ ਬਦਲੀ ਹੈ ਸੰਗੀਤ ਪਰਿਭਾਸ਼ਾ,ਕੀ ਤੁਸੀਂ ਪਹਿਚਾਣਿਆ ?

ਸ਼ੋਸ਼ਲ ਮੀਡੀਆ 'ਤੇ ਪਿਛਲੇ ਕੁਝ ਸਮੇਂ ਤੋਂ ਪੁਰਾਣੀਆਂ ਅਤੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਕਾਫੀ ਟਰੈਂਡ ਚੱਲ ਰਿਹਾ ਹੈ। ਪਿਛਲੇ ਦਿਨੀਂ ਬੀਤੀ ਪੰਜ ਸਤੰਬਰ ਅਧਿਆਪਕ ਦਿਵਸ ਵਾਲੇ ਦਿਨ ਬਹੁਤ ਸਾਰੇ ਸਿਤਾਰਿਆਂ ਵੱਲੋਂ ਆਪਣੇ ਅਧਿਆਪਕ, ਮੈਂਟੋਰ ਅਤੇ ਪ੍ਰੇਰਣਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਈ ਤਸਵੀਰਾਂ ਅਜਿਹੀਆਂ ਹਨ ਜਿੰਨ੍ਹਾਂ 'ਚ ਵਿਅਕਤੀ ਨੂੰ ਪਹਿਚਾਣਿਆ ਵੀ ਨਹੀਂ ਜਾ ਸਕਦਾ।

ਅਜਿਹੀ ਹੀ ਇਹ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਇੱਕ ਬੱਚਾ ਆਪਣੇ ਮਾਤਾ ਪਿਤਾ ਨਾਲ ਤਾਜ ਮਹਿਲ ਅੱਗੇ ਬੈਠਾ ਨਜ਼ਰ ਆ ਰਿਹਾ ਹੈ। ਇਹ ਬੱਚਾ ਅੱਜ ਪੰਜਾਬੀ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਦਾ ਵੱਡਾ ਨਾਮ ਹੈ। ਜੇਕਰ ਤੁਸੀਂ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਰੈਪ ਸਟਾਰ ਹਨੀ ਸਿੰਘ ਜੋ ਬਹੁਤ ਹੀ ਪਿਆਰੇ ਅਤੇ ਕਿਊਟ ਲੱਗ ਰਹੇ ਹਨ।

 

View this post on Instagram

 

Learnt music from mom N hardwork from dad My first teachers #happyteachersday #myforeverteachers

A post shared by Yo Yo Honey Singh (@yyhsofficial) on

ਹਨੀ ਸਿੰਘ ਵੱਲੋਂ ਇਹ ਤਸਵੀਰ ਅਧਿਆਪਕ ਦਿਵਸ 'ਤੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਹਨੀ ਸਿੰਘ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 'ਸੰਗੀਤ ਆਪਣੀ ਮਾਂ ਤੋਂ ਸਿਖਿਆ ਅਤੇ ਸਖ਼ਤ ਮਿਹਨਤ ਆਪਣੇ ਪਿਤਾ ਤੋਂ ਮੇਰੇ ਪਹਿਲੇ ਅਧਿਆਪਕ ਮੇਰੇ ਮਾਤਾ ਪਿਤਾ'।'

ਹੋਰ ਵੇਖੋ : ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦੇ ਗੀਤ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦੀ ਹਨੇਰੀ

 

View this post on Instagram

 

Do not cross the zebra crossing! #yoyohoneysingh #Yoyo

A post shared by Yo Yo Honey Singh (@yyhsofficial) on

ਹਨੀ ਸਿੰਘ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬੀ ਸੰਗੀਤ ਤੋਂ ਸ਼ੁਰੂਆਤ ਕਰ ਹਨੀ ਸਿੰਘ ਨੇ ਬਾਲੀਵੁੱਡ ਨੂੰ ਵੀ ਇੱਕ ਸਮੇਂ 'ਚ ਆਪਣਾ ਮੁਰੀਦ ਬਣਾਇਆ ਹੈ। ਕੁਝ ਸਮੇਂ ਪਹਿਲਾਂ ਉਹਨਾਂ ਦੀ ਜ਼ਿੰਦਗੀ 'ਚ ਠਹਿਰਾਓ ਜ਼ਰੂਰ ਆਇਆ ਸੀ ਪਰ ਹਨੀ ਸਿੰਘ ਨੇ ਮੱਖਣਾ ਗਾਣੇ ਨਾਲ ਤਿੰਨ ਸਾਲ ਬਾਅਦ ਧਮਾਕੇਦਾਰ ਵਾਪਸੀ ਕੀਤੀ। ਕੁਝ ਦਿਨ ਪਹਿਲਾਂ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਰਿਲੀਜ਼ ਹੋਏ ਗੀਤ ਗੁੜ ਨਾਲੋਂ ਇਸ਼ਕ ਮਿੱਠਾ ਨੇ ਸ਼ੋਸ਼ਲ ਮੀਡੀਆ 'ਤੇ ਕਈ ਰਿਕਾਰਡ ਤੋੜੇ ਹਨ। ਹਨੀ ਸਿੰਘ ਹੁਣ ਸੰਗੀਤ ਦੀ ਦੁਨੀਆ 'ਚ ਲਗਾਤਾਰ ਸਰਗਰਮ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network