Advertisment

ਹਨੀ ਸਿੰਘ ਲੈ ਕੇ ਆ ਰਹੇ ਨੇ ਦੇਸ਼ ਦਾ ਪਹਿਲਾ ਭੰਗੜਾ ਹਿੱਪ ਹਾਪ ਗੀਤ, ਫਰਸਟ ਲੁੱਕ ਹੋਇਆ ਰਿਲੀਜ਼

author-image
By Aaseen Khan
New Update
ਹਨੀ ਸਿੰਘ ਲੈ ਕੇ ਆ ਰਹੇ ਨੇ ਦੇਸ਼ ਦਾ ਪਹਿਲਾ ਭੰਗੜਾ ਹਿੱਪ ਹਾਪ ਗੀਤ, ਫਰਸਟ ਲੁੱਕ ਹੋਇਆ ਰਿਲੀਜ਼
Advertisment
ਹਨੀ ਸਿੰਘ ਪੰਜਾਬੀ ਸੰਗੀਤ ਦੀ ਦੁਨੀਆਂ ਦਾ ਉਹ ਚਮਕਦਾ ਸਿਤਾਰਾ ਜਿਸ ਨੇ ਬਾਲੀਵੁੱਡ ਨੂੰ ਵੀ ਆਪਣੇ ਗੀਤਾਂ ਅਤੇ ਮਿਊਜ਼ਿਕ ਨਾਲ ਮੁਰੀਦ ਬਣਾ ਲਿਆ। ਹਨੀ ਸਿੰਘ ਦੀ ਚਮਕ ਕੁਝ ਸਮੇਂ ਲਈ ਫਿੱਕੀ ਤਾਂ ਜ਼ਰੂਰ ਹੋਈ ਸੀ ਪਰ ਧਮਾਕੇਦਾਰ ਵਾਪਸੀ ਨਾਲ ਫਿਰ ਇੱਕ ਵਾਰ ਦੱਸ ਦਿੱਤਾ ਕਿ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਅਜਿਹਾ ਹਨੀ ਸਿੰਘ ਇੱਕ ਵਾਰ ਫ਼ਿਰ ਕਰਨ ਜਾ ਰਹੇ ਹਨ ਕਿਉਂਕਿ ਹਨੀ ਸਿੰਘ ਦੇ ਅਗਲੇ ਗੀਤ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ।
ਹਨੀ ਸਿੰਘ ਦਾਅਵਾ ਕਰ ਰਹੇ ਹਨ ਕਿ ਇਹ ਗੀਤ ਭਾਰਤ ਦਾ ਸਭ ਤੋਂ ਪਹਿਲਾ ਭੰਗੜਾ ਹਿੱਪ ਹਾਪ ਗਾਣਾ ਹੋਣ ਵਾਲਾ ਹੈ। ਪੋਸਟਰ 'ਚ ਵੀ ਹਨੀ ਸਿੰਘ ਕੁੜਤੇ ਚਾਦਰੇ ਅਤੇ ਪੰਜਾਬੀ ਜੁੱਤੀ 'ਚ ਨਜ਼ਰ ਆ ਰਹੇ ਹਨ। ਉਹਨਾਂ ਦੇ ਗਲ਼ ਚ ਕੈਂਠਾ ਵੀ ਪੂਰੀ ਤਰ੍ਹਾਂ ਪੰਜਾਬ ਦੇ ਲੋਕ ਨਾਚ ਭੰਗੜੇ ਦੀਆਂ ਝਲਕਾਂ ਮਾਰ ਰਿਹਾ ਹੈ। ਦੱਸ ਦਈਏ ਹਨੀ ਸਿੰਘ ਦਾ ਇਹ ਗੀਤ ਕਿਸੇ ਹਿੱਟ ਪੰਜਾਬੀ ਸੌਂਗ ਦਾ ਰੀਮੇਕ ਹੋਵੇਗਾ ਜਿਸ ਦਾ ਸ਼ੂਟ ਪੰਜਾਬ ਦੇ ਜਲੰਧਰ ਸ਼ਹਿਰ 'ਚ ਪਿਛਲੇ ਦਿਨੀਂ ਹੋਇਆ ਹੈ। ਵੀਡੀਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਈ ਹੈ। ਹੋਰ ਵੇਖੋ : ਸਿੱਧੂ ਮੂਸੇ ਵਾਲਾ ਦਾ ਹਥਿਆਰ ਗੀਤ 'ਸਿਕੰਦਰ 2' ਫ਼ਿਲਮ 'ਚ ਹੋਇਆ ਰਿਲੀਜ਼, ਫ਼ਿਲਮ ਨੂੰ ਲਗਾ ਰਿਹਾ ਹੈ ਚਾਰ ਚੰਨ ਹਨੀ ਸਿੰਘ ਨੇ 3 ਸਾਲ ਬਾਅਦ ਆਪਣੇ ਮੱਖਣਾ ਗੀਤ ਨਾਲ ਵਾਪਸੀ ਕੀਤੀ ਹੈ। ਮੱਖਣਾ ਗੀਤ ਨੂੰ ਲੈ ਕਈ ਤਰ੍ਹਾਂ ਵਿਵਾਦ ਵੀ ਸਾਹਮਣੇ ਆਏ ਹਨ ਪਰ ਦੇਖਣਾ ਹੋਵੇਗਾ ਅਜਿਹਾ ਹੁਣ ਕੀ ਹਨੀ ਸਿੰਘ ਇਸ ਗੀਤ 'ਚ ਨਵਾਂ ਲੈ ਕੇ ਆ ਰਹੇ ਹਨ ਜਿਸ ਲਈ ਉਹ ਇਸ ਗੀਤ ਨੂੰ ਦੇਸ਼ ਦਾ ਪਹਿਲਾ ਭੰਗੜਾ ਹਿੱਪ ਹਾਪ ਗੀਤ ਦੱਸ ਰਹੇ ਹਨ। ਗੀਤ ਦੀ ਰਿਲੀਜ਼ ਤਰੀਕ ਅਤੇ ਨਾਮ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment