ਹਨੀ ਸਿੰਘ ਨੇ ਆਪਣੇ ਮਿਊਜ਼ਿਕ ਵੀਡਿਓ ਦੀ ਪਹਿਲੀ ਝਲਕ ਕੀਤੀ ਸਾਂਝੀ 

written by Shaminder | October 24, 2018

ਯੋ-ਯੋ ਹਨੀ ਸਿੰਘ ਜਲਦ ਲੈ ਕੇ ਆ ਰਹੇ ਨੇ ਆਪਣਾ ਸਿੰਗਲ ਮਿਊਜ਼ਿਕ ਵੀਡਿਓ । ਇਸ ਸਬੰਧੀ ਉਨ੍ਹਾਂ ਨੇ ਇੱਕ ਪੋਸਟਰ ਸਾਂਝਾ ਕੀਤਾ ਹੈ । ਇਸ ਪੋਸਟਰ 'ਚ ਹਨੀ ਸਿੰਘ ਇੱਕਲੇ ਹੀ ਨਜ਼ਰ ਆ ਰਹੇ ਨੇ ਜਦਕਿ ਕੁਝ ਮਾਡਲਸ ਵੀ ਉਨ੍ਹਾਂ ਦੇ ਪਿੱਛੇ ਨਜ਼ਰ ਆ ਰਹੀਆਂ ਨੇ । ਯੋ-ਯੋ ਹਨੀ ਸਿੰਘ ਕਰੀਬ ਚਾਰ ਸਾਲ ਬਾਅਦ ਇੱਕਲਿਆਂ ਹੀ ਇਸ ਨਵੇਂ ਮਿਊਜ਼ਿਕ ਵੀਡਿਓ ਨੂੰ ਲੈ ਕੇ ਆ ਰਹੇ ਨੇ।ਇਸ ਪ੍ਰੋਜੈਕਟ ਲਈ ਉਨ੍ਹਾਂ ਨੇ ਕਾਫੀ ਮਿਹਨਤ ਵੀ ਕੀਤੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਹੋਰ ਵੇਖੋ : ਯੋ-ਯੋ ਹਨੀ ਸਿੰਘ ਨੇ ਇਕ ਵਾਰ ਫਿਰ ਤੋਂ ਤੋੜੇ ਸਭ ਰਿਕਾਰਡ https://www.instagram.com/p/BpTNMwDnXL5/?hl=en&taken-by=yyhsofficial ਕੁਝ ਸਮੇਂ ਤੱਕ ਮਨੋਰੰਜਨ ਦੀ ਦੁਨੀਆ ਤੋਂ ਦੂਰੀ ਬਣਾਏ ਰੱਖਣ ਵਾਲੇ ਯੋ-ਯੋ ਹਨੀ ਸਿੰਘ ਮੁੜ ਤੋਂ ਸਰੋਤਿਆਂ 'ਚ ਆਪਣੀ ਹਾਜ਼ਰੀ ਲਗਵਾ ਰਹੇ ਨੇ । ਯੋ ਯੋ ਹਨੀ ਸਿੰਘ ਦੇ ਨਾਂਅ ਨਾਲ ਮਸ਼ਹੂਰ ਹੋਏ ਹਨੀ ਸਿੰਘ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਹੋਣ ਕਾਰਨ ਲਾਈਮ ਲਾਈਟ ਤੋਂ ਦੂਰ ਰਹੇ ਸਨ । ਹਾਲ ‘ਚ ਹੀ ਉਨ੍ਹਾਂ ਨੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਫਿਲਮ ‘ਚ ਹੰਸਰਾਜ ਹੰਸ ਦਾ ਗੀਤ ਆਪਣੇ ਹੀ ਅੰਦਾਜ਼ ‘ਚ ਪੇਸ਼ ਕਰਕੇ ਉਨ੍ਹਾਂ ਨੇ ਮਨੋਰੰਜਨ ਦੀ ਦੁਨੀਆ ‘ਚ ਮੁੜ ਤੋਂ ਕਦਮ ਰੱਖਿਆ । ਕੋਈ ਸਮਾਂ ਸੀ ਜਦੋਂ ਹਨੀ ਸਿੰਘ ਚਾਰ ਪੰਜ ਲੋਕਾਂ ਦੇ ਸਾਹਮਣੇ ਜਾਣ ਤੋਂ ਵੀ ਘਬਰਾਉਂਦੇ ਸਨ ਅਤੇ ਇਸਦਾ ਕਾਰਨ ਸੀ ਬਾਏਪੋਲਰ ਡਿਸਆਰਡਰ ਜੋ ਇੱਕ ਤਰ੍ਹਾਂ ਦਾ ਡਿਪਰੈਸ਼ਨ ਦਾ ਹੀ ਇੱਕ ਰੂਪ ਸੀ । Honey Singh ਇਸ ਨਵੇਂ ਮਿਊਜ਼ਿਕ ਵੀਡਿਓ ਤੋਂ ਯੋ-ਯੋ ਹਨੀ ਸਿੰਘ ਨੂੰ ਕਾਫੀ ਉਮੀਦਾਂ ਨੇ ਅਤੇ ਚਾਰ ਸਾਲ ਬਾਅਦ ਉਹ ਇੱਕਲਿਆਂ ਹੀ ਇਸ ਵੀਡਿਓ ਨੂੰ ਲੈ ਕੇ ਆ ਰਹੇ ਨੇ । ਸਰੋਤਿਆਂ ਨੂੰ ਵੀ ਉਨ੍ਹਾਂ ਦੇ ਇਸ ਮਿਊਜ਼ਿਕ ਵੀਡਿਓ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।    

0 Comments
0

You may also like