ਹਨੀ ਸਿੰਘ ਨੇ ਆਪਣੇ ਭਤੀਜੇ ਭਤੀਜੀਆਂ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Written by  Shaminder   |  January 11th 2023 01:47 PM  |  Updated: January 11th 2023 01:47 PM

ਹਨੀ ਸਿੰਘ ਨੇ ਆਪਣੇ ਭਤੀਜੇ ਭਤੀਜੀਆਂ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਹਨੀ ਸਿੰਘ (Honey Singh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਭਤੀਜੇ (Nephew) ਅਤੇ ਭਤੀਜੀਆਂ (Niece) ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ ਕਿ ‘ਮੇਰੀ ਅੱਧੀ ਭੂਰੀ ਅਤੇ ਅੱਧੀ ਡੱਚ ਫੈਮਿਲੀ…ਭਤੀਜੇ ਅਤੇ ਭਤੀਜੀਆਂ’।

Honey singh

ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਸੈੱਟ ਕੈਬ ਸਿੰਪੋਜ਼ੀਅਮ ‘ਚ ਕਰਨਗੇ ਸ਼ਿਰਕਤ

ਹਨੀ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

YoYo Honey Singh Image Source : Insatagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਪਾਕਿਸਤਾਨੀ ਕੁੜੀ ਦਾ ਬਜ਼ੁਰਗ ਦੇ ਨਾਲ ਕੀਤਾ ਡਾਂਸ ਵੀਡੀਓ

ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ ‘ਨੋਟ ਫੈਂਕੋ’ । ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਉਹ ਰਿਲੀਜ਼ ਕਰ ਚੁੱਕੇ ਹਨ । ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਸਨ, ਜਿੱਥੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਬੀਮਾਰੀ ਦਾ ਸਾਹਮਣਾ ਕਰਨਾ ਪਿਆ ਸੀ।

ਉੱਥੇ ਹੀ ਉਨ੍ਹਾਂ ਦਾ ਆਪਣੀ ਪਤਨੀ ਸ਼ਾਲਿਨੀ ਤਲਵਾਰ ਦੇ ਨਾਲ ਤਲਾਕ ਹੋਇਆ ਹੈ । ਜਿਸ ਤੋਂ ਬਾਅਦ ਉਹ ਜਲਦ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਉਨ੍ਹਾਂ ਨੇ ਆਪਣੀ ਗਰਲ ਫ੍ਰੈਂਡ ਦਾ ਖੁਲਾਸਾ ਬੀਤੇ ਦਿਨੀਂ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network