ਘਰੇਲੂ ਹਿੰਸਾ ਦਾ ਇਲਜ਼ਾਮ ਲੱਗਣ ਤੋਂ ਬਾਅਦ ਪਹਿਲੀ ਵਾਰ ਹਨੀ ਸਿੰਘ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਪੋਸਟ

written by Rupinder Kaler | August 27, 2021

ਹਨੀ ਸਿੰਘ (honey-singh)  ਨੇ ਘਰੇਲੂ ਹਿੰਸਾ ਦੇ ਇਲਜ਼ਾਮ ਲੱਗਣ ਤੋਂ ਬਾਅਦ ਪਹਿਲੀ ਵਾਰ ਆਪਣੇ ਇੰਸਟਾਗ੍ਰਾਮ ਤੇ ਕੋਈ ਪੋਸਟ ਸਾਂਝੀ ਕੀਤੀ ਹੈ ।ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਹਨੀ ਸਿੰਘ (honey-singh) ਨੇ ਆਪਣੇ ਨਵੇਂ ਗਾਣੇ ਦੀ ਜਾਣਕਾਰੀ ਦਿੱਤੀ ਹੈ । ਹਨੀ ਸਿੰਘ ਨੇ ਪੋਸਟ ’ਚ ਕਿਹਾ ਹੈ ਕਿ ਉਹ ਜਲਦ ‘ਕਾਂਟਾ ਲੱਗਾ’ ਗਾਣਾ ਰਿਲੀਜ਼ ਕਰਨ ਵਾਲੇ ਹਨ। ਹਨੀ ਸਿੰਘ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਇਹ ਗਾਣਾ ਕੱਕੜ ਭਰਾ-ਭੈਣ (neha kakkar , tony kakkar) ਨਾਲ ਮਿਲ ਕੇ ਬਣਾ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਮਾਨਸੀ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਕਾਸ਼ਨੀ ਦੁੱਪਟੇ ਵਾਲੀਏ’ ਰਿਲੀਜ਼

Pic Courtesy: Instagram

ਇਸ ਗਾਣੇ ਨੂੰ ਟੋਨੀ ਨੇ ਲਿਖਿਆ ਹੈ । ਹਨੀ (honey-singh) ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਇਸ ਸਾਲ ਦੇ ਸਭ ਤੋਂ ਵੱਡੇ ਕੋਲੈਬੋਰੇਸ਼ਨ ਲਈ ਤਿਆਰ ਹੋ ਜਾਓ। ਜਲਦ ਆ ਰਿਹਾ ਹੈ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਰਿਲੀਜ਼ ਕਰੇਗਾ। ਇਸ ’ਚ ਨੇਹਾ ਕੱਕੜ ਅਤੇ ਟੋਨੀ ਕੱਕੜ (neha kakkar , tony kakkar) ਵੀ ਇਕੱਠੇ ਹੋਣਗੇ ਅਤੇ ਅਸੀਂ ਪਾਰਟੀ ਐਂਥਮ ‘ਕਾਂਟਾ ਲੱਗਾ’ ਬਣਾ ਰਹੇ ਹਾਂ।’

 

View this post on Instagram

 

A post shared by Yo Yo Honey Singh (@yoyohoneysingh)

ਇਸ ਪੋਸਟ ’ਤੇ ਕਾਫੀ ਲੋਕਾਂ ਨੇ ਕਮੈਂਟ ਕੀਤਾ ਹੈ। ਟੋਨੀ ਨੇ ਲਿਖਿਆ ਹੈ, ‘ਤੁਹਾਨੂੰ ਢੇਰ ਸਾਰਾ ਪਿਆਰ ਤੇ ਸਨਮਾਨ ਭਾਜੀ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ’ਚ ਹਨੀ ਸਿੰਘ (honey-singh) ਦੀ ਪਤਨੀ ਨੇ ਉਸ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਨੀ ਸਿੰਘ ਨੇ ਕਿਹਾ ਸੀ ਕਿ ਇਨ੍ਹਾਂ ਦੋਸ਼ਾਂ ਵਿੱਚ ਕੋਈ ਵੀ ਸਚਾਈ ਨਹੀਂ ਹੈ ।

0 Comments
0

You may also like