Advertisment

ਇਸ ਗਾਣੇ ਨਾਲ ਹਨੀ ਸਿੰਘ ਰਾਤੋ ਰਾਤ ਬਣੇ ਸਨ ਸੁਪਰ ਸਟਾਰ, ਜਾਣੋਂ ਪੂਰੀ ਕਹਾਣੀ 

author-image
By Rupinder Kaler
New Update
ਇਸ ਗਾਣੇ ਨਾਲ ਹਨੀ ਸਿੰਘ ਰਾਤੋ ਰਾਤ ਬਣੇ ਸਨ ਸੁਪਰ ਸਟਾਰ, ਜਾਣੋਂ ਪੂਰੀ ਕਹਾਣੀ 
Advertisment
ਸਾਲ 2005 ਦੇ ਦੌਰ ਵਿੱਚ ਪੰਜਾਬੀ ਗਾਇਕਾਂ ਨੂੰ ਪੌਪ ਮਿਊਜ਼ਿਕ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ । ਸੁਖਬੀਰ, ਦਲੇਰ ਮਹਿੰਦੀ, ਜੱਸੀ, ਬੱਬੂ ਮਾਨ, ਹਰਭਜਨ ਮਾਨ ਵਰਗੇ ਹੋਰ ਕਈ ਗਾਇਕ ਆਪਣਾ ਨਾਂ ਬਣਾ ਰਹੇ ਸਨ ਤੇ ਪੰਜਾਬੀ ਮਿਊਜ਼ਿਕ ਬਾਲੀਵੁੱਡ ਤੇ ਲਗਾਤਾਰ ਹਾਵੀ ਹੋ ਰਿਹਾ ਸੀ । ਪਰ ਇਸ ਸਭ ਦੇ ਚੱਲਦੇ ਯੋ ਯੋ ਹਨੀ ਸਿੰਘ ਆਏ ਤਾਂ ਉਹਨਾਂ ਨੇ ਮਿਊਜ਼ਿਕ ਦਾ ਰੁਖ ਹੀ ਬਦਲ ਦਿੱਤਾ ਸੀ। ਹਨੀ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੰਗੀਤਕਾਰ ਦੇ ਤੌਰ 'ਤੇ ਕਰੀਅਰ ਬਣਾਉਣ ਆਏ ਸਨ ਪਰ ਹਨੀ ਸਿੰਘ ਨੇ ਆਉਂਦੇ ਹੀ ਪੰਜਾਬੀ ਗਾਣਿਆਂ ਨਾਲ ਨਵਾਂ ਤਜ਼ਰਬਾ ਕੀਤਾ ਸੀ ਤੇ ਇਹਨਾਂ ਗਾਣਿਆਂ ਵਿੱਚ ਰੈਪ ਵਾੜ ਦਿੱਤਾ । yo-yo-honey-singh yo-yo-honey-singh ਹਨੀ ਸਿੰਘ ਦੀ ਬਦੌਲਤ ਅੱਜ ਲਗਭਗ ਹਰ ਫ਼ਿਲਮ ਦੇ ਕਿਸੇ ਨਾ ਕਿਸੇ ਗਾਣੇ ਵਿੱਚ ਰੈਪ ਹੁੰਦਾ ਹੈ । ਇਹ ਹਨੀ ਸਿੰਘ ਦੇ ਗਾਣਿਆਂ ਦਾ ਹੀ ਕਮਾਲ ਹੈ ਕਿ ਅੱਜ ਪੂਰੇ ਦੇਸ਼ ਵਿੱਚ ਰੈਪ ਗਾਣਿਆਂ ਦੀ ਮੰਗ ਹੈ । ਹਨੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਨਹੀਂ ਸੀ ਕੀਤੀ । ਉਹ ਲੋਕਾਂ ਦੇ ਗਾਣੇ ਰਿਕਾਰਡ ਕਰਦੇ ਸਨ ਤੇ ਆਪਣੇ ਭਰਾ ਨਾਲ ਗਾਣੇ ਲਿਖਦੇ ਸਨ ਤੇ ਕਿਸੇ ਕਿਸੇ ਗਾਣੇ ਦੀ ਵੀਡਿਓ ਵਿੱਚ ਦਿਖਾਈ ਵੀ ਦੇ ਜਾਂਦੇ ਸਨ ।
Advertisment
yo-yo-honey-singh-with-his-nephew yo-yo-honey-singh-with-his-nephew ਪਰ ਪੰਜਾਬੀ ਗਾਣਿਆਂ ਵਿੱਚ ਰੈਪ ਦੇਣ ਲਈ ਅਸ਼ੋਕ ਮਸਤੀ ਨੇ ਹਨੀ ਸਿੰਘ ਲਈ ਸਭ ਤੋਂ ਪਹਿਲਾਂ ਦਰਵਾਜਾ ਖੋਲਿਆ ਸੀ । ਹਨੀ ਸਿੰਘ ਨੇ ਅਸ਼ੋਕ ਮਸਤੀ ਦੇ ਗਾਣੇ 'ਖੜਕੇ ਗਲਾਸੀ ਤੇਰੇ ਨਾਂ ਦੀ' ਵਿੱਚ ਸਭ ਤੋਂ ਪਹਿਲਾਂ ਰੈਪ ਕੀਤਾ ਸੀ । ਇਹ ਗਾਣਾ ਸੁਪਰ ਹਿੱਟ ਹੋਇਆ ਸੀ । ਇਸ ਗਾਣੇ ਦੇ ਨਾਲ ਹਨੀ ਸਿੰਘ ਨੂੰ ਹਿੱਟ ਫਾਰਮੂਲਾ ਮਿਲ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਮਿਲਕੇ ਉਹ ਗਾਣਾ ਬਣਾਇਆ ਜਿਹੜਾ ਕਿ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹਿੱਟ ਰਿਹਾ । ਇਹ ਗਾਣਾ ਸੀ ਲੱਕ 28  ਕੁੜੀ ਦਾ, ਇਸ ਗਾਣੇ ਨੇ ਵਿਦੇਸ਼ਾਂ ਵਿੱਚ ਸਭ ਰਿਕਾਰਡ ਤੋੜ ਦਿੱਤੇ ਸਨ ।'The Lions of Punjab'   ਨਾਂ ਦੀ ਇਹ ਐਲਬਮ ਏਨੀਂ ਹਿੱਟ ਹੋਈ ਕਿ ਹਨੀ ਸਿੰਘ ਤੇ ਦਿਲਜੀਤ ਰਾਤੋ ਰਾਤ ਸਟਾਰ ਬਣ ਗਏ ਸਨ । ਇਹ ਪਹਿਲੀ ਐਲਬਮ ਸੀ ਜਿਸ ਦੇ ਕਈ ਗਾਣੇ ਹਿੱਟ ਹੋਏ ਸਨ । ਇਸ ਤੋਂ ਬਾਅਦ ਹਨੀ ਸਿੰਘ ਤੇ ਦਿਲਜੀਤ ਦੀ ਜੋੜੀ ਬਣ ਗਈ ਤੇ ਉਹਨਾਂ ਨੇ ਆਪਣੇ ਸਭ ਤੋਂ ਵੱਡੇ ਹਿੱਟ ਪੰਗਾ ਅਤੇ ਗੋਲੀਆਂ ਗਾਣਾ ਬਣਾਇਆ । ਪਰ ਇਹ ਜੋੜੀ ਉਦੋਂ ਟੁੱਟ ਗਈ ਜਦੋਂ ਕੁਝ ਲੋਕਾਂ ਨੇ ਹਨੀ ਸਿੰਘ ਦੇ ਕੁਝ ਬੋਲਾਂ ਨੂੰ ਲੈ ਕੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ ਸੀ ।
Advertisment
ਪਰ ਇਸ ਦੇ ਨਾਲ ਹਨੀ ਸਿੰਘ ਨੇ ਕੁਝ ਹੋਰ ਗਾਇਕਾਂ ਨਾਲ ਗਾਣੇ ਕੀਤੇ ਤੇ ਮਿਊਜ਼ਿਕ ਇੰਡਸਟਰੀ ਤੇ ਛਾ ਗਏ । ਹਨੀ ਸਿੰਘ ਨੇ ਗਿੱਪੀ ਨਾਲ Angrezi Beat ਗਾਣਾ ਰਿਲੀਜ਼ ਕੀਤਾ ਤੇ ਇਹ ਸਾਬਿਤ ਕੀਤਾ ਕਿ ਉਹ ਕਿਸੇ ਵੀ ਗਾਣੇ ਨੂੰ ਹਿੱਟ ਬਨਾਉਣ ਦਾ ਮਾਦਾ ਰੱਖਦੇ ਹਨ । ਹਨੀ ਸਿੰਘ ਨੇ Dope Shope, High Heels, Break Up Party  ਵਰਗੇ ਕਈ ਹਿੱਟ ਗਾਣੇ ਦਿੱਤੇ ਤਾਂ ਉਹਨਾਂ ਦੀ ਮੰਗ ਬਾਲੀਵੁੱਡ ਵਿੱਚ ਵੀ ਹੋਣ ਲੱਗੀ । ਸਾਲ 2012 ਵਿੱਚ ਸੰਗੀਤਕਾਰ ਪ੍ਰੀਤਮ ਨੇ ਉਹਨਾਂ ਨੂੰ ਆਪਣੀ ਫ਼ਿਲਮ ਕਾਕਟੇਲ ਦੇ ਗਾਣੇ 'Main Sharabi'  ਲਈ ਬੁਲਾਇਆ ਸੀ । ਪਰ ਇਸ ਗਾਣੇ ਤੋਂ ਬਾਅਦ ਹਨੀ ਸਿੰਘ ਨੇ ਪਿੱਛੇ ਮੁੜਕੇ ਨਹੀਂ ਦੇਖਿਆ । ਹਨੀ ਸਿੰਘ ਨੇ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਆਪਣੇ ਗਾਣੇ ਦਿੱਤੇ । ਸ਼ਾਹਰੁਖ ਦੇ ਨਾਲ ਲੂੰਗੀ ਡਾਂਸ, ਸਲਮਾਨ ਖ਼ਾਨ ਦੇ ਨਾਲ ਪਾਰਟੀ ਵਿਦ ਭੂਤਨਾਥ ਵਰਗੇ ਕਈ ਸੁਪਰ ਹਿੱਟ ਗਾਣੇ ਦਿੱਤੇ । ਉਹਨਾਂ ਦੇ ਗਾਣੇ ਹਿੱਟ ਹੋਣ ਦੀ ਗਰੰਟੀ ਹੁੰਦੇ ਸਨ । https://www.youtube.com/watch?time_continue=1&v=Wltb6GI0-Rc ਕਹਿੰਦੇ ਹਨ ਕਿ ਚੰਗਾ ਸਮਾਂ ਆਉਂਦਾ ਹੈ ਤਾਂ ਮਾੜਾ ਵੀ ਆਉਂਦਾ ਹੈ ।ਅਜਿਹਾ ਕੁਝ ਹਨੀ ਸਿੰਘ ਨਾਲ ਵੀ ਹੋਇਆ ਸੀ । ਕੁਝ ਕਾਰਨਾਂ ਕਰਕੇ ਹਨੀ ਸਿੰਘ ੨ ਸਾਲ ਮਿਊਜ਼ਿਕ ਇੰਡਸਟਰੀ ਤੋਂ ਦੂਰ ਚਲੇ ਗਏ ਪਰ ਜਦੋਂ ਵਾਪਿਸ ਆਏ ਤਾਂ ਉਹ ਪੂਰੀ ਤਰ੍ਹਾਂ ਬਦਲ ਚੁੱਕੇ ਸਨ । ਉਹਨਾਂ ਨੇ ਗਾਣੇ ਮੱਖਣਾ ਦੇ ਨਾਲ ਵਾਪਸੀ ਕੀਤੀ ਹੈ । ਤੇ ਇਸ ਵਾਰ ਫਿਰ ਹਨੀ ਸਿੰਘ ਆਪਣੇ ਆਪ ਨੂੰ ਇੱਕ ਸੰਗੀਤਕਾਰ ਦੇ ਤੌਰ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment