Advertisment

ਯੋ ਯੋ ਹਨੀ ਸਿੰਘ ਨੇ ਆਪਣੀ ਮਾਂ ਤੇ ਸੱਸ ਨੂੰ ਕੁਝ ਇਸ ਤਰ੍ਹਾਂ ਕੀਤਾ ਖੁਸ਼ 

author-image
By Rupinder Kaler
New Update
ਯੋ ਯੋ ਹਨੀ ਸਿੰਘ ਨੇ ਆਪਣੀ ਮਾਂ ਤੇ ਸੱਸ ਨੂੰ ਕੁਝ ਇਸ ਤਰ੍ਹਾਂ ਕੀਤਾ ਖੁਸ਼ 
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਯੋ ਯੋ ਹਨੀ ਸਿੰਘ ਨੇ ਜ਼ਬਰਦਸਤ ਵਾਪਸੀ ਕੀਤੀ ਹੈ । ਮੁੰਬਈ ਵਿੱਚ ਹਾਲ ਹੀ ਵਿੱਚ ਹੋਏ ਇੱਕ ਮਿਊਜ਼ਿਕ ਅਵਾਰਡ ਸਮਰੋਹ ਵਿੱਚ ਹਨੀ ਸਿੰਘ ਨੂੰ ਚਾਰਟਬਾਸਟਰ ਗੀਤ ਦੀ ਕੈਟਾਗਿਰੀ ਵਿੱਚ ਸੌਂਗ ਆਫ ਦੀ ਈਅਰ ਅਵਾਰਡ ਮਿਲਿਆ ਹੈ ।  ਇਹ ਅਵਾਰਡ ਉਹਨਾਂ ਨੂੰ ਉਹਨਾਂ ਦੇ ਗੀਤ "ਦਿਲ ਚੋਰੀ" ਲਈ ਮਿਲਿਆ ਹੈ । ਦਿਲ ਚੋਰੀ ਦੇ ਨਾਲ 2018 ਵਿੱਚ ਸ਼ਾਨਦਾਰ ਵਾਪਸੀ ਕਰਨ ਵਾਲੇ ਹਨੀ ਸਿੰਘ ਛੋਟੇ ਛੋਟੇ ਪੈਗ, ਦਿਲ ਚੋਰੀ, ਉਰਵਸ਼ੀ ਵਰਗੇ ਹਿੱਟ ਗਾਣਿਆਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਹਨੀ ਸਿੰਘ ਦੇ ਗਾਣੇ ਮੱਖਣਾ ਨੂੰ ਯੀਟਿਊਬ ਤੇ 100 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ । ਇਸ ਅਵਾਰਡ ਨੂੰ ਲੈ ਕੇ ਹਨੀ ਸਿੰਘ ਨੇ ਦਿਲ ਨੂੰ ਛੂਹ ਲੈਣ ਵਾਲੀ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਹਨੀ ਸਿੰਘ ਦੀ ਮਾਂ ਤੇ ਸੱਸ ਹਨੀ ਸਿੰਘ ਨੂੰ ਮਿਲਿਆ ਅਵਾਰਡ ਹੱਥ ਵਿੱਚ ਫੜ ਕੇ ਦਿਖਾ ਰਹੀਆਂ ਹਨ । https://www.instagram.com/p/BuEmnxmhubn/?utm_source=ig_embed ਇਸ ਤਸਵੀਰ ਨੂੰ ਹਨੀ ਸਿੰਘ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ ਉਸ ਨੇ ਲਿਖਿਆ ਹੈ "Dil Chori got Song of The Year Award my mom n mom in law so happy!! #yoyohoneysinghfans #mirchimusicawards2018 #yoyohoneysingh".
Advertisment

Stay updated with the latest news headlines.

Follow us:
Advertisment
Advertisment
Latest Stories
Advertisment