ਦਿਲਜੀਤ ਦੋਸਾਂਝ ਦੇ ਉੱਡੇ ਹੋਸ਼ ਜਦੋਂ ਸ਼ਿੰਦੇ ਨੇ ਕਿਹਾ ‘ਮੁਰਗਾ’ ਬਣੋ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | October 10, 2021

ਹੌਸਲਾ ਰੱਖ Honsla Rakh ਫ਼ਿਲਮ ਦਾ Dialogue Promo ਰਿਲੀਜ਼ ਹੋ ਗਿਆ ਹੈ। ਜੀ ਹਾਂ ਇਸ ਵੀਡੀਓ 'ਚ ਸ਼ਿੰਦਾ ਗਰੇਵਾਲ ਤੇ ਦਿਲਜੀਤ ਦੋਸਾਂਝDiljit Dosanjh ਦੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ : ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਐਕਟਰ ਜੈਕੀ ਭਗਨਾਨੀ ਕਰ ਰਹੇ ਨੇ ਇੱਕ-ਦੂਜੇ ਨੂੰ ਡੇਟ, ਜਨਮਦਿਨ ‘ਤੇ ਪੋਸਟ ਪਾ ਕੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

inside image of singer and actor diljit dosanjh

ਜੀ ਹਾਂ ਇਹ ਵੀਡੀਓ ਹੌਸਲਾ ਰੱਖ ਫ਼ਿਲਮ ‘ਚੋਂ ਹੀ ਹੈ। ਜਿਸ 'ਚ ਪੁੱਤਰ ਸ਼ਿੰਦਾ ( Shinda Grewal) ਆਪਣੇ ਪਿਉ ਦਿਲਜੀਤ ਦੋਸਾਂਝ ਨੂੰ ਪੁੱਛਦਾ ਹੈ ਕੀ ਉਹ ਪੀ ਕੇ ਆਏ ਨੇ ਤਾਂ ਅੱਗੇ ਦਿਲਜੀਤ ਕਹਿੰਦਾ ਹੈ ਪਾਗਲ, ਤੈਨੂੰ ਯਕੀਨ ਨਹੀਂ ਆਪਣੇ ਡੈਡ ਉੱਤੇ। ਇਸ ਤੋਂ ਬਾਅਦ ਦੋਵਾਂ ਦੇ ਮਜ਼ੇਦਾਰ ਤੇ ਫਨੀ ਡਾਇਲਾਗ ਸੁਣਨ ਨੂੰ ਮਿਲ ਰਹੇ ਨੇ।

ਹੋਰ ਪੜ੍ਹੋ :  ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਨੇ ਹਾਰਡੀ ਸੰਧੂ ਦੇ ਗੀਤ ‘ਤੇ ਕੀਤਾ ਕਮਾਲ ਦਾ ਡਾਂਸ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਪਤੀ-ਪਤਨੀ ਦਾ ਇਹ ਅੰਦਾਜ਼, ਦੇਖੋ ਵੀਡੀਓ

feature image of honsla rakh new poster with trailer detail-min

ਦੱਸ ਦਈਏ ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਦੇ ਨਾਲ ਸ਼ਹਿਨਾਜ਼ ਗਿੱਲ , ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਅਹਿਮ ਕਿਰਦਾਰ ਚ ਨਜ਼ਰ ਆਉਣਗੇ। ਇਹ ਫ਼ਿਲਮ ਇਨ੍ਹਾਂ ਚਾਰ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਕਮੇਡੀ ਜ਼ੌਨਰ ਵਾਲੀ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਗੀਤ ਅਤੇ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ। ਬਤੌਰ ਪ੍ਰੋਡਿਊਸਰ ਦਿਲਜੀਤ ਦੋਸਾਂਝ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹਨ।

 

 

View this post on Instagram

 

A post shared by DILJIT DOSANJH (@diljitdosanjh)

0 Comments
0

You may also like