ਗਿਰਗਿਟ ਆਪਣਾ ਰੰਗ ਕਿਸ ਤਰ੍ਹਾਂ ਬਦਲਦਾ ਹੈ ? ਇਸ ਤਰ੍ਹਾਂ ਦੇ ਸਵਾਲ ਵੱਡੇ ਵੱਡੇ ਉਸਤਾਦਾਂ ਨੂੰ ਪੜ੍ਹਨੇ ਪਾ ਦਿੰਦੇ ਹਨ, ਇਸੇ ਤਰ੍ਹਾਂ ਦੇ ਕੁਝ ਸਵਾਲਾਂ ਦੇ ਜਵਾਬ ਜਾਣੋਂ ਇਸ ਆਰਟੀਕਲ ਵਿੱਚ

Written by  Rupinder Kaler   |  September 24th 2020 04:23 PM  |  Updated: September 24th 2020 05:12 PM

ਗਿਰਗਿਟ ਆਪਣਾ ਰੰਗ ਕਿਸ ਤਰ੍ਹਾਂ ਬਦਲਦਾ ਹੈ ? ਇਸ ਤਰ੍ਹਾਂ ਦੇ ਸਵਾਲ ਵੱਡੇ ਵੱਡੇ ਉਸਤਾਦਾਂ ਨੂੰ ਪੜ੍ਹਨੇ ਪਾ ਦਿੰਦੇ ਹਨ, ਇਸੇ ਤਰ੍ਹਾਂ ਦੇ ਕੁਝ ਸਵਾਲਾਂ ਦੇ ਜਵਾਬ ਜਾਣੋਂ ਇਸ ਆਰਟੀਕਲ ਵਿੱਚ

ਆਈ ਏ ਐੱਸ ਦੀ ਪ੍ਰੀਖਿਆ ਬਹੁਤ ਹੀ ਔਖੀ ਹੁੰਦੀ ਹੈ, ਇਸ ਪ੍ਰੀਖਿਆ ਨੂੰ ਪਾਸ ਕਰਕੇ ਵੀ ਕੁਝ ਲੋਕ ਇੰਟਰਵਿਊ ਵਿੱਚ ਲਟਕ ਜਾਂਦੇ ਹਨ । ਇਸ ਇੰਟਰਵਿਊ ਵਿੱਚ ਕੈਂਡੀਡੇਟ ਤੋਂ ਕਈ ਸਵਾਲ ਪੁੱਛੇ ਜਾਂਦੇ ਹਨ ।ਕੈਂਡੀਡੇਟ ਤੋਂ ਉਸ ਦੀ ਸਮਝਦਾਰੀ ਪਰਖਣ ਲਈ ਵੀ ਸਵਾਲ ਪੁੱਛੇ ਜਾਂਦੇ ਹਨ । ਇਸੇ ਤਰ੍ਹਾਂ ਦਾ ਇਕ ਸਵਾਲ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਤੇ ਉਸ ਦਾ ਜਵਾਬ ਵੀ ਦਿੰਦੇ ਹਾਂ ।

ਸਭ ਤੋਂ ਪਹਿਲਾ ਸਵਾਲ ਗਿਰਗਿਟ ਰੰਗ ਕਿਉਂ ਬਦਲਦਾ ਹੈ ?

girgit

ਜਵਾਬ : ਗਿਰਗਿਟ ਦੀ ਇਹ ਖੂਬੀ ਹੁੰਦੀ ਹੈ ਕਿ ਆਪਣੇ ਦੁਸ਼ਮਣ ਨੂੰ ਦੇਖਦੇ ਹੀ ਆਪਣਾ ਰੰਗ ਬਦਲ ਜਾਂਦਾ ਹੈ ਤਾਂ ਜੋ ਉਹ ਦੁਸ਼ਮਣ ਦੀਆਂ ਅੱਖਾਂ ਵਿੱਚ ਧੂਲ ਝੋਕ ਸਕੇ । ਜੀਵ ਵਿਗਿਆਨੀਆਂ ਮੁਤਾਬਿਕ ਰੰਗ ਬਦਲਣ ਪਿੱਛੇ ਗਿਰਗਿਟ ਦੀ ਸਰੀਰਕ ਪ੍ਰਕਿਰਿਆ ਹੁੰਦੀ ਹੈ । ਗਿਰਗਿਟ ਮਾਹੋਲ ਦੇ ਹਿਸਾਬ ਨਾਲ ਆਪਣਾ ਰੰਗ ਬਦਲ ਲੈਂਦਾ ਹੈ ਕਿਉਂਕਿ ਉਸ ਦੀ ਚਮੜੀ ਵਿੱਚ ਪੋਟੋਨਿਕ ਕ੍ਰਿਸਟਲ ਨਾਂਅ ਦੀ ਇੱਕ ਪਰਤ ਹੁੰਦੀ ਹੈ । ਇਹ ਹੀ ਪਰਤ ਪ੍ਰਕਾਸ਼ ਦੇ ਪਰਿਵਰਤਨ ਨੂੰ ਪ੍ਰਭਾਵਿਤ ਕਰਦੀ ਹੈ, ਤੇ ਗਿਰਗਿਟ ਦਾ ਬਦਲਿਆ ਰੰਗ ਦਿਖਾਈ ਦਿੰਦਾ ਹੈ ।

ਇਸ ਤਰ੍ਹਾਂ ਦਾ ਕਿਹੜਾ ਰੂਮ ਹੈ ਜਿਸ ਵਿੱਚ ਨਾਂ ਖਿੜਕੀ ਹੁੰਦੀ ਹੈ ਤੇ ਨਾਂ ਹੀ ਦਰਵਾਜਾ ?

Amanita_muscaria

ਜਵਾਬ : ਇਹ ਸਵਾਲ ਸੁਣ ਕੇ ਲੋਕ ਝੱਟ ਨਾਲ ਬਾਥਰੂਮ ਕਹਿ ਦਿੰਦੇ ਹਨ, ਪਰ ਇਸ ਦਾ ਸਹੀ ਜਵਾਬ ਹੈ ਮਸ਼ਰੂਮ

ਈ-ਮੇਲ ਨੂੰ ਹਿੰਦੀ ਵਿੱਚ ਕੀ ਕਹਿੰਦੇ ਹਨ ?

email

ਜਵਾਬ : ਈਮੇਲ ਨੂੰ ਹਿੰਦੀ ਵਿੱਚ ਇੰਲੈਕਟਾਨਿਕ ਡਾਕ ਕਹਿੰਦੇ ਹਨ, ਇਸ ਤੋਂ ਇਲਾਵਾ ਇੰਟਰਨੈੱਟ ਡਾਕ ਅਤੇ ਆਨ ਲਾਈਨ ਖਤ ਮਸ਼ੀਨ , ਈ ਪੱਤਰ ਵੀ ਕਿਹਾ ਜਾਂਦਾ ਹੈ ।

ਕਿਸ ਦੇਸ਼ ਕੋਲ ਆਪਣੀ ਕੋਈ ਫੌਜ ਨਹੀਂ ਹੈ ?

army pics

ਜਵਾਬ : ਦੁਨੀਆ ਵਿੱਚ ਬਹੁਤ ਸਾਰੇ ਦੇਸ਼ ਹਨ ਜਿਹੜੇ ਫੌਜ ਦੀ ਥਾਂ ਤੇ ਆਪਣੀ ਪੁਲਿਸ ਤੇ ਜ਼ਿਆਦਾ ਭਰੋਸਾ ਕਰਦੇ ਹਨ, ਇਸੇ ਕਰਕੇ 7 ਦੇਸ਼ਾਂ ਕੋਲ ਕੋਈ ਵੀ ਫੌਜ ਨਹੀਂ ਹੈ । ਇਹ ਦੇਸ਼ ਹਨ ਕੋਸਟਾਰਿਕਾ, ਪਨਾਮਾ, ਹੈਤੀ, ਸੋਲੋਮਨ ਆਈਲੈਂਡ, ਨਾਰੂ, ਗ੍ਰੇਨੇਡਾ ਅਤੇ ਵੇਟਿਕਨ ਸਿਟੀ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network