ਬੇਟੀ ਸ਼ਵੇਤਾ ਬੱਚਨ ਦੀ ਇਹ ਗੱਲ ਸੁਣ ਕੇ ਜਯਾ ਬੱਚਨ ਨੇ ਛੱਡ ਦਿੱਤੀ ਸੀ ਫ਼ਿਲਮੀ ਦੁਨੀਆ

Written by  Rupinder Kaler   |  April 09th 2020 05:20 PM  |  Updated: April 09th 2020 05:26 PM

ਬੇਟੀ ਸ਼ਵੇਤਾ ਬੱਚਨ ਦੀ ਇਹ ਗੱਲ ਸੁਣ ਕੇ ਜਯਾ ਬੱਚਨ ਨੇ ਛੱਡ ਦਿੱਤੀ ਸੀ ਫ਼ਿਲਮੀ ਦੁਨੀਆ

ਜਯਾ ਬੱਚਨ ਭਾਵੇਂ ਅੱਜ ਸਿਆਸਤ ਵਿੱਚ ਸਰਗਰਮ ਹੈ, ਪਰ ਇੱਕ ਸਮਾਂ ਸੀ ਜਦੋਂ ਉਸ ਦੀ ਗਿਣਤੀ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਵਿੱਚ ਹੁੰਦੀ ਸੀ । ਉਹਨਾਂ ਨੇ 1963 ਵਿੱਚ ਮਸ਼ਹੂਰ ਫ਼ਿਲਮ ਡਾਇਰੈਕਟਰ ਸੱਤਿਆ ਜੀਤ ਰੇ ਦੀ ਬੰਗਾਲੀ ਫ਼ਿਲਮ ਮਹਾਨਗਰ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਉਹਨਾਂ ਦੀ ਪਹਿਲੀ ਹਿੰਦੀ ਫ਼ਿਲਮ ਗੁੱਡੀ ਸੀ । ਇਸ ਤੋਂ ਬਾਅਦ ਉਹਨਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ । ਇਸ ਲਿਸਟ ਵਿੱਚ ਚੁਪਕੇ ਚੁਪਕੇ, ਬਾਵਰਚੀ, ਸਿਲਸਿਲਾ, ਸ਼ੋਲੇ, ਮਿਲੀ, ਸ਼ੋਰ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਸ਼ਾਮਿਲ ਹਨ ।

https://www.instagram.com/p/B9Ux2ZfBRAH/

ਜਯਾ ਬੱਚਨ ਨੇ 1973 ਵਿੱਚ ਅਮਿਤਾਬ ਬੱਚਨ ਨਾਲ ਵਿਆਹ ਕਰਵਾਇਆ ਸੀ ਪਰ ਇਹ ਵਿਆਹ ਇੱਕ ਸ਼ਰਤ ਤੇ ਹੋਇਆ ਸੀ । ਇਸ ਜੋੜੀ ਦੀ ਪਹਿਲੀ ਮੁਲਾਕਾਤ ਫ਼ਿਲਮ ਗੁੱਡੀ ਦੀ ਸ਼ੂਟਿੰਗ ਤੇ ਹੋਈ ਸੀ । ਇਸ ਤੋਂ ਪਹਿਲਾਂ ਇਹ ਜੋੜੀ ਫ਼ਿਲਮ ਇੰਸੀਚਿਊਟ ਪੂਣੇ ਵਿੱਚ ਮਿਲ ਚੁੱਕੀ ਸੀ ਪਰ ਦੋਵਾਂ ਨੇ ਕੋਈ ਗੱਲ ਨਹੀਂ ਸੀ ਕੀਤੀ । ਪਰ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸਨ । ਅਮਿਤਾਬ ਅਕਸਰ ਜਯਾ ਨੂੰ ਮਿਲਣ ਲਈ ਉਹਨਾਂ ਦੀ ਫ਼ਿਲਮ ਦੇ ਸੈੱਟ ਤੇ ਜਾਂਦੇ ਸਨ ।

https://www.instagram.com/p/Bw3qlqNhMRh/

ਜਯਾ ਹਿੱਟ ਹੀਰੋਇਨ ਸੀ ਪਰ ਅਮਿਤਾਬ ਹਾਲੇ ਖੁਦ ਨੂੰ ਸਾਬਿਤ ਨਹੀਂ ਸਨ ਕਰ ਸਕੇ । ਇਸ ਤੋਂ ਬਾਅਦ ਦੋਹਾਂ ਨੇ ਫ਼ਿਲਮ ਜੰਜੀਰ ਵਿੱਚ ਕੰਮ ਕੀਤਾ । ਇਸ ਫ਼ਿਲਮ ਦੀ ਸ਼ੁਟਿੰਗ ਦੌਰਾਨ ਫ਼ਿਲਮ ਦੀ ਪੂਰੀ ਟੀਮ ਨੇ ਇਹ ਤੈਅ ਕੀਤਾ ਕਿ ਜੇਕਰ ਫ਼ਿਲਮ ਹਿੱਟ ਹੁੰਦੀ ਹੈ ਤਾਂ ਉਹ ਲੰਦਨ ਘੁੰਮਣ ਜਾਣਗੇ । ਫ਼ਿਲਮ ਹਿੱਟ ਹੋ ਗਈ ਤੇ ਸਾਰੇ ਲੰਦਨ ਜਾਣ ਦੀ ਤਿਆਰੀ ਕਰਨ ਲੱਗੇ । ਜਯਾ ਤੇ ਅਮਿਤਾਬ ਨੇ ਵੀ ਲੰਦਨ ਜਾਣਾ ਸੀ ।

https://www.instagram.com/p/BvGQDnihZas/

ਇਸ ਸਭ ਬਾਰੇ ਜਦੋਂ ਅਮਿਤਾਬ ਦੇ ਪਿਤਾ ਹਰੀਵੰਸ਼ ਰਾਏ ਬੱਚਨ ਨੂੰ ਪਤਾ ਲੱਗਾ ਕਿ ਦੋਵੇਂ ਲੰਦਨ ਜਾ ਰਹੇ ਹਨ ਤਾਂ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਉਹ ਇਹ ਸੀ ਕਿ ਜੇਕਰ ਅਮਿਤਾਬ ਜਯਾ ਨਾਲ ਲੰਦਨ ਜਾਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਦੋਵੇਂ ਵਿਆਹ ਕਰਵਾਉਣ । ਇਸ ਤੋਂ ਬਾਅਦ ਦੋਹਾਂ ਨੇ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਵਾਇਆ ਤੇ ਇਹ ਜੋੜੀ ਲੰਦਨ ਚਲੇ ਗਈ ।

https://www.instagram.com/p/Bp5Wfg4hsaD/

ਇੱਥੇ ਹੀ ਬਸ ਨਹੀਂ ਜਯਾ ਦੀ ਬੇਟੀ ਸ਼ਵੇਤਾ ਬੱਚਨ ਨੇ ਵੀ ਜਯਾ ਦੇ ਸਾਹਮਣੇ ਇੱਕ ਸ਼ਰਤ ਰੱਖੀ ਸੀ ਜਿਸ ਕਰਕੇ ਉਹਨਾਂ ਨੇ ਅਦਾਕਾਰੀ ਤੋਂ ਕਿਨਾਰਾ ਕਰ ਲਿਆ ਸੀ । ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਸਿਲਸਿਲਾ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਇਸੇ ਦੌਰਾਨ ਸ਼ਵੇਤਾ ਨੇ ਆਪਣੀ ਮਾਂ ਨੂੰ ਕਿਹਾ ‘ਤੁਸੀਂ ਸਾਡੇ ਨਾਲ ਸਮਾਂ ਕਿਉਂ ਨਹੀਂ ਗੁਜ਼ਾਰਦੇ, ਕੰਮ ਸਿਰਫ਼ ਪਾਪਾ ਨੂੰ ਹੀ ਕਰਨ ਦਿਓ’ । ਆਪਣੀ ਬੇਟੀ ਦੀ ਇਹ ਗੱਲ ਸੁਣਕੇ ਜਯਾ ਨੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network