ਸਮੀਰਾ ਰੈੱਡੀ ਨੇ ਕਿਵੇਂ ਘਟਾਇਆ 11 ਕਿੱਲੋ ਭਾਰ, ਸ਼ੇਅਰ ਕੀਤੀ ਸਟੋਰੀ

Written by  Shaminder   |  February 17th 2022 02:38 PM  |  Updated: February 17th 2022 02:38 PM

ਸਮੀਰਾ ਰੈੱਡੀ ਨੇ ਕਿਵੇਂ ਘਟਾਇਆ 11 ਕਿੱਲੋ ਭਾਰ, ਸ਼ੇਅਰ ਕੀਤੀ ਸਟੋਰੀ

ਵੱਧਦੇ ਭਾਰ ਦੇ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ਹੁੰਦੇ ਨੇ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਵੱਧਦੇ ਭਾਰ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ । ਮਸ਼ਹੂਰ ਅਦਾਕਾਰਾ ਸਮੀਰਾ ਰੈੱਡੀ (Sameera Reddy) ਨੇ ਆਪਣਾ ਭਾਰ ਕਾਫੀ ਵਧਾ ਲਿਆ ਸੀ । ਪਰ ਹੁਣ ਉਹ ਫੈਟ ਤੋਂ ਫਿੱਟ ਹੋ ਗਈ ਹੈ ਅਤੇ ਉਸ ਨੇ ਆਪਣੇ 92 ਕਿੱਲੋ ਭਾਰ ਚੋਂ 11 ਕਿੱਲੋ ਭਾਰ ਘਟਾਇਆ (Weight Loss) ਹੈ ।ਉਨ੍ਹਾਂ ਨੇ ਭਾਰ ਘਟਾਉਣ ਦੀ ਸਟੋਰੀ ਦਾ ਰਾਜ਼ ਵੀ ਸ਼ੇਅਰ ਕੀਤਾ ਹੈ ਕਿ ਉਸ ਦੇ ਲਈ ਇਹ ਭਾਰ ਘਟਾਉਣਾ ਕਿੰਨਾ ਮੁਸ਼ਕਿਲ ਸੀ । ਸਮੀਰਾ ਰੈੱਡੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ।

Sameera Reddy image From instagram

ਹੋਰ ਪੜ੍ਹੋ : ਪ੍ਰੇਮ ਢਿੱਲੋਂ ‘ਤੇ ਚੱਲਦੇ ਸ਼ੋਅ ਦੌਰਾਨ ਹਮਲਾ ਕਰਨ ਵਾਲੇ ਗੁਰ ਚਾਹਲ ਨੇ ਮੰਗੀ ਮੁਆਫੀ, ਵੀਡੀਓ ਹੋ ਰਿਹਾ ਵਾਇਰਲ

ਜਿਸ ‘ਚ ਇੱਕ ਪਾਸੇ ਉਹ ਕਾਫੀ ਭਾਰੀ ਭਰਕਮ ਦਿਖਾਈ ਦੇ ਰਹੀ ਅਤੇ ਦੂਜੇ ਪਾਸੇ ਫਿੱਟ ਨਜ਼ਰ ਆ ਰਹੀ ਹੈ ।ਸਮੀਰਾ ਨੇ ਦੱਸਿਆ ਕਿ ਭਾਰ ਘਟਾਉਣਾ ਉਸ ਲਈ ਸਿਹਤਮੰਦ ਰਹਿਣ ਜਿੰਨਾ ਜ਼ਰੂਰੀ ਨਹੀਂ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਭਾਰ ਘਟਾਉਣ ਲਈ ਇਹ ਸਫ਼ਰ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਉਸ ਦਾ ਭਾਰ 92 ਕਿਲੋ ਸੀ ਜੋ ਹੁਣ 81 ਦੇ ਕਰੀਬ ਹੋ ਗਿਆ ਹੈ। ਸਮੀਰਾ ਨੇ ਦੱਸਿਆ ਕਿ ਭਾਰ ਘਟਾਉਣ ਲਈ ਪਹਿਲਾਂ ਸੈਲਫ ਮੋਟੀਵੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ।

sameera reddy ,, image From instagram

ਇੰਨਾ ਹੀ ਨਹੀਂ, ਫਿੱਟ ਬਣਨ ਲਈ ਤੁਹਾਡੇ ਲਈ ਮਾਨਸਿਕ ਤੌਰ 'ਤੇ ਤਣਾਅ ਮੁਕਤ ਅਤੇ ਸੈਲਫ ਲਵ ਹੋਣਾ ਵੀ ਜ਼ਰੂਰੀ ਹੈ, ਜਿਸ ਲਈ ਮੈਡੀਟੇਸ਼ਨ ਬਹੁਤ ਲਾਭਦਾਇਕ ਹੈ। ਸਮੀਰਾ ਰੈੱਡੀ ਨੇ ਸਿਰਫ ਡਾਈਟ ‘ਚ ਹੀ ਬਦਲਾਅ ਨਹੀਂ ਕੀਤਾ ਬਲਕਿ ਹੋਰ ਵੀ ਤਰੀਕੇ ਦੱਸੇ ਹਨ । ਜਿਸ ‘ਚ ਵਰਤ ਰੱਖਣਾ, ਆਪਣੇ ਆਪਣੇ ਨੂੰ ਪਾਜ਼ੀਟਿਵ ਰੱਖਣਾ ਅਤੇ ਸਪੋਰਟਸ ਐਕਟੀਵਿਟੀ ਵੱਲ ਵੀ ਧਿਆਨ ਦੇਣ ਲਈ ਆਖਿਆ ਹੈ । ਸਮੀਰਾ ਰੈੱਡੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਅਕਸਰ ਆਪਣੀਆਂ ਸਟੋਰੀਜ਼ ਸ਼ੇਅਰ ਕਰਦੀ ਰਹਿੰਦੀ ਹੈ ।

 

View this post on Instagram

 

A post shared by Sameera Reddy (@reddysameera)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network