ਕੀ ਅੱਜ ਦਾ ਲਾਈਫ ਸਟਾਈਲ ਬਣ ਰਿਹਾ ਹੈ ਮੋਟਾਪੇ ਦਾ ਕਾਰਨ ..!

written by Rupinder Kaler | July 10, 2019

ਮੋਟਾਪਾ ਅਜਿਹੀ ਸਮੱਸਿਆ ਹੈ ਜਿਸ ਨੂੰ ਲੈ ਕੇ ਹਰ ਕੋਈ ਚਿੰਤਾ ਵਿੱਚ ਰਹਿੰਦਾ ਹੈ । ਇਹ ਮੋਟਾਪਾ ਹੀ ਹੈ ਜਿਹੜਾ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ । ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਜ਼ਿਆਦਾਤਰ ਲੋਕਾਂ ਦੀ ਇੱਕ ਸਮੱਸਿਆ ਮੋਟਾਪਾ ਹੀ ਹੈ । ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਇਸ ਸਮੱਸਿਆ ਦਾ ਸਭ ਤੋਂ ਵੱਧ ਸਾਹਮਣਾ ਕਰਦੇ ਹਨ । ਇਸੇ ਲਈ ਸ਼ਹਿਰੀ ਲੋਕ ਦਿਲ ਦੇ ਰੋਗਾਂ ਤੇ ਸ਼ੂਗਰ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ । ਪਰ ਇੱਥੇ ਵੱਡੀ ਸਮੱਸਿਆ ਉਦੋਂ ਖੜੀ ਹੋ ਜਾਂਦੀ ਹੈ ਜਦੋਂ ਕਿਸੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਮੋਟਾ ਹੋ ਰਿਹਾ ਹੈ ਜਾਂ ਫਿਰ ਮੋਟਾਪੇ ਦੀ ਗ੍ਰਿਫਤ ਵਿੱਚ ਆ ਰਿਹਾ ਹੈ । ਇਸ ਸਮੱਸਿਆ ਨੂੰ ਲੈ ਕੇ ਕੈਪਿਟੋਲ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਕੁਝ ਹੱਲ ਸੁਝਾਏ ਹਨ । ਇਹਨ੍ਹਾਂ ਸੁਝਾਵਾਂ ਨੂੰ ਅਪਣਾ ਕੇ ਅਸੀ ਇਸ ਮੋਟਾਪੇ ਵਰਗੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਾਂ । ਕੈਪੀਟੋਲ ਹਸਪਤਾਲ ਦੇ ਡਾਕਟਰਾਂ ਮੁਤਾਬਿਕ ਮੋਟਾਪਾ ਮੁੱਨਖੀ ਸਰੀਰ ਤੇ ਉਦੋਂ ਆਉਂਦਾ ਹੈ ਜਦੋਂ ਸਰੀਰ ਤੇ ਜ਼ਿਆਦਾ ਚਰਬੀ ਵੱਧਣ ਲੱਗ ਜਾਂਦੀ ਹੈ । ਆਮ ਤੌਰ ਤੇ ਕੋਈ ਵਿਅਕਤੀ ਉਦੋਂ ਮੋਟਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਸਰੀਰ ਤੋਂ ਵੱਧ ਕੈਲੋਰੀ ਲੈਂਦਾ ਹੈ । ਕਿਸੇ ਵਿਅਕਤੀ ਦੇ ਮੋਟਾਪੇ ਨੂੰ ਮਾਪਣ ਲਈ ਬੀਐੱਮਆਈ ਯਾਨੀ ਬਾਡੀ ਮਾਸ ਇੰਡੈਕਸ ਵਰਤਿਆ ਜਾਂਦਾ ਹੈ । ਇਸ ਨਾਲ ਕਿਸੇ ਵਿਆਕਤੀ ਨੂੰ ਘੱਟ ਭਾਰ, ਆਮ ਭਾਰ, ਵੱਧ ਭਾਰ ਤੇ ਮੋਟਾਪੇ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ । ਜੇਕਰ ਕਿਸੇ ਵਿਅਕਤੀ ਦਾ ਬੀਐੱਮਆਈ 18.5 ਤੇ 25kg/m2, ਦੇ ਵਿਚਕਾਰ ਹੈ ਤਾਂ ਉਸ ਨੂੰ ਸਰਬੋਤਮ ਭਾਰ ਮੰਨਿਆ ਜਾਂਦਾ ਹੈ । ਬੀਐੱਮਆਈ 18.5 ਤੋਂ ਘੱਟ ਹੈ ਤਾਂ ਉਸ ਵਿਅਕਤੀ ਦਾ ਭਾਰ ਘੱਟ ਹੈ । 25  ਤੋਂ 30  ਤੋਂ ਉਪਰ ਵਾਲੇ ਨੂੰ ਮੋਟਾ ਮੰਨਿਆ ਜਾਂਦਾ ਹੈ । ਮੋਟਾਪਾ ਹੋਣ ਦੇ ਕਾਰਨ :- ਜੇਕਰ ਕਿਸੇ ਵਿਅਕਤੀ ਦਾ ਖਾਣਾ ਠੀਕ ਨਹੀਂ, ਉਹ ਮੋਟਾਪੇ ਦਾ ਸ਼ਿਕਾਰ ਹੋ ਸਕਦਾ ਹੈ । ਗਲਤ ਕਿਸਮ ਦੇ ਖਾਣੇ ਜ਼ਿਆਦਾ ਕੈਲੋਰੀ ਦਾ ਕਾਰਨ ਬਣਦੇ ਹਨ । ਜੰਕ ਫੂਡ ਖਾਣ ਨਾਲ ਮੋਟਾਪਾ ਹੁੰਦਾ ਹੈ । ਚਿਪਸ, ਬਰਗਰ, ਪੀਜਾ ਵਰਗੇ ਖਾਦ ਪਦਾਰਥਾਂ ਨਾਲ ਮੋਟਾਪਾ ਹੁੰਦਾ ਹੈ । ਸਾਡਾ ਰਹਿਣ ਸਹਿਣ ਵੀ ਮੋਟਾਪੇ ਦਾ ਕਾਰਨ ਬਣਦਾ ਹੈ । ਜਿਹੜੇ ਵਿਆਕਤੀ ਘੱਟ ਸਰੀਰਕ ਕੰਮ ਕਰਦੇ ਹਨ । ਉਹ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ । ਕਈ ਵਾਰ ਮੋਟਾਪਾ ਜੈਨੇਟਿਕ ਵੀ ਹੁੰਦਾ ਹੈ । ਕਈ ਵਿਆਕਤੀਆਂ ਨੂੰ ਮੋਟਾਪਾ ਵਿਰਾਸਤ ਵਿੱਚ ਮਿਲਦਾ ਹੈ ਕਿਉਂਕਿ ਉਹਨਾਂ ਦੇ ਵੱਡੇ ਵਡੇਰੇ ਵੀ ਮੋਟੇ ਹੁੰਦੇ ਹਨ ।

0 Comments
0

You may also like