ਜਾਣੋ ਕਿਵੇਂ ਤਿਆਰ ਕੀਤਾ ਗਿਆ ਦਿਲਜੀਤ ਦੋਸਾਂਝ ਦਾ ਵੈਕਸ ਸਟੈਚੂ, ਦੇਖੋ ਵੀਡੀਓ

written by Lajwinder kaur | February 27, 2019

ਮੈਡਮ ਤੁਸਾਦ ਵੱਲੋਂ ਤਿਆਰ ਕੀਤਾ ਗਿਆ ਦਿਲਜੀਤ ਦੋਸਾਂਝ ਦਾ ਮੋਮ ਦਾ ਪੁੱਤਲਾ ਜਲਦ ਹੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦਾ ਵੈਕਸ ਸਟੈਚੂ ਦੀਆਂ ਤਿਆਰੀਆਂ ਲਗਭਗ ਸੱਤ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੇ ਚਲਦੇ ਮੈਡਮ ਤੁਸਾਦ ਦੀ ਟੀਮ ਦਿਲਜੀਤ ਦੋਸਾਂਝ ਨੂੰ ਮਿਲੀ ਸੀ ਤੇ ਉਹਨਾਂ ਦੇ ਸਰੀਰ ਦਾ ਮਾਪ ਲਿਆ ਗਿਆ ਸੀ। Last day of Voice of Punjab Season 9 Voting! Have you voted yet? Click here, if Not.

ਦੱਸ ਦਈਏ ਦਿਲਜੀਤ ਦੋਸਾਂਝ ਪਹਿਲੇ ਸਰਦਾਰ ਨੇ ਜਿਹਨਾਂ ਦਾ ਵੈਕਸ ਸਟੈਚੂ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗੇਗਾ। ਦਿਲਜੀਤ ਦੋਸਾਂਝ ਦੀ ਇਹ ਮੋਮ ਦਾ ਪੁੱਤਲਾ ਮੈਡਮ ਤੁਸਾਦ ਮਿਊਜ਼ੀਅਮ ਦਿੱਲੀ ਵਾਲੀ ਬ੍ਰਾਂਚ ‘ਚ ਸ਼ਾਮਿਲ ਹੋਵੇਗਾ। ਇਸ ਤੋਂ ਪਹਿਲਾਂ ਇੱਥੇ ਕਈ ਬਾਲੀਵੁੱਡ ਸਟਾਰਾਂ ਤੇ ਭਾਰਤੀ ਖਿਡਾਰੀਆਂ ਦੇ ਵੈਕਸ ਸਟੈਚੂ ਲੱਗੇ ਹੋਏ ਹਨ। ਇਹਨਾਂ ਵਿੱਚ ਬਿੱਗ ਬੀ, ਕੈਟਰੀਨਾ ਕੈਫ, ਸੰਨੀ ਲਿਓਨ, ਸਲਮਾਨ ਖਾਨ, ਕਰੀਨਾ ਕਪੂਰ ਖਾਨ, ਕਪਿਲ ਦੇਵ ਅਤੇ ਵਿਰਾਟ ਕੋਹਲੀ ਵਰਗੇ ਕਈ ਦਿੱਗਜ ਸਟਾਰਜ਼ ਦੀਆਂ ਮੂਰਤੀਆਂ ਸਥਾਪਿਤ ਹਨ। ਇਸ ਵਿਚ ਹੁਣ ਦਿਲਜੀਤ ਦੋਸਾਂਝ ਦਾ ਸਟੈਚੂ ਵੀ 28 ਫਰਵਰੀ ਨੂੰ ਸ਼ਾਮਿਲ ਹੋਣ ਜਾ ਰਿਹਾ ਹੈ।
View this post on Instagram
 

@madametussaudsdelhi #Madametussauds

A post shared by Diljit Dosanjh (@diljitdosanjh) on

 
View this post on Instagram
 

Finally Yeh Din Bhi Aa Gaya ?? @madametussaudsdelhi #Madamtussauds

A post shared by Diljit Dosanjh (@diljitdosanjh) on

0 Comments
0

You may also like