ਅੰਮ੍ਰਿਤਸਰ ਤੋਂ ਭੱਜ ਕੇ ਮੁੰਬਈ ਆਏ ਸਨ ਵੀਰੂ ਦੇਵਗਨ, ਨਹੀਂ ਬਣ ਸਕੇ ਹੀਰੋ ਪਰ ਬੇਟੇ ਨੂੰ ਹੀਰੋ ਬਨਾਉਣ ਲਈ ਕੀਤੇ ਇਹ ਕੰਮ !

written by Rupinder Kaler | July 15, 2019

ਵੀਰੂ ਦੇਵਗਨ ਭਾਵੇਂ ਫ਼ਿਲਮਾਂ ਵਿੱਚ ਹੀਰੋ ਨਹੀਂ ਬਣ ਸਕੇ ਪਰ ਉਹਨਾ ਦਾ ਬੇਟਾ ਅਜੇ ਦੇਵਗਨ ਅੱਜ ਸੁਪਰ ਸਟਾਰ ਹੈ । ਵੀਰੂ ਨੇ ਅਪਣੇ ਬੇਟੇ ਨੂੰ ਇਹ ਰੁਤਬਾ ਦਿਵਾਉਣ ਲਈ ਬਹੁਤ ਮਿਹਨਤ ਕੀਤੀ ਸੀ ਕਿਉਂਕਿ ਵੀਰੂ ਦੇਵਗਨ ਜਦੋਂ 14  ਸਾਲ ਦੇ ਸਨ ਤਾਂ 1957 ਵਿੱਚ ਅੰਮ੍ਰਿਤਸਰ ਤੋਂ ਭੱਜ ਕੇ ਮੁੰਬਈ ਆ ਗਏ ਸਨ । ਮੁੰਬਈ ਤੱਕ ਵੀਰੂ ਤੇ ਉਹਨਾਂ ਦੇ ਕੁਝ ਹੋਰ ਦੋਸਤਾਂ ਨੇ ਬਿਨ੍ਹਾਂ ਟਿੱਕਟ ਤੋਂ ਫਰੰਟੀਅਰ ਮੇਲ ਵਿੱਚ ਸਫ਼ਰ ਕੀਤਾ ਸੀ, ਇਸ ਲਈ ਉਹਨਾਂ ਨੂੰ ਕੁਝ ਦਿਨ ਜੇਲ੍ਹ ਵਿੱਚ ਵੀ ਗੁਜ਼ਾਰਨੇ ਪਏ ਸਨ । https://www.instagram.com/p/BiFB3UPB42f/ ਜੇਲ੍ਹ ਵਿੱਚੋਂ ਬਾਹਰ ਨਿਕਲਦੇ ਹੀ ਵੀਰੂ ਦੇਵਗਨ ਨੂੰ ਭੁੱਖ ਨੇ ਘੇਰ ਲਿਆ ਸੀ । ਇਹਨਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜਿੱਥੇ ਉਹਨਾਂ ਦੇ ਕੁਝ ਸਾਥੀ ਅੰਮ੍ਰਿਤਸਰ ਵਾਪਿਸ ਚਲੇ ਗਏ ਉੱਥੇ ਵੀਰੂ ਦੇਵਗਨ ਉੱਥੇ ਹੀ ਡਟੇ ਰਹੇ । ਢਿੱਡ ਦੀ ਭੁੱਖ ਮਿਟਾਉਣ ਲਈ ਵੀਰੂ ਦੇਵਗਨ ਨੇ ਟੈਕਸੀਆਂ ਸਾਫ਼ ਕੀਤੀਆਂ, ਕਾਰਪੈਂਟਰ ਦਾ ਕੰਮ ਕੀਤਾ । ਥੋੜਾ ਪੈਸਾ ਇੱਕਠਾ ਹੋਇਆ ਤਾਂ ਉਹਨਾਂ ਨੇ ਫ਼ਿਲਮ ਸਟੂਡੀਓ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ । https://www.instagram.com/p/Bh3Dct5BpRB/ ਹਰ ਥਾਂ ਤੇ ਧੱਕੇ ਖਾਣ ਤੋਂ ਬਾਅਦ ਵੀਰੂ ਨੂੰ ਸਮਝ ਆ ਗਿਆ ਕਿ ਉਹ ਹੀਰੋ ਨਹੀਂ ਬਣ ਸਕਦੇ ਕਿਉਂਕਿ ਫ਼ਿਲਮਾਂ ਵਿੱਚ ਚਾਕਲੇਟੀ ਚਿਹਰਿਆਂ ਵਾਲਿਆਂ ਹੀਰੋ ਚੱਲ ਰਹੇ ਸਨ । ਪਰ ਇਸ ਦੌਰਾਨ ਉਹਨਾਂ ਨੇ ਆਪਣੇ ਆਪ ਨਾਲ ਇੱਕ ਸਕੰਲਪ ਲਿਆ ਸੀ ਕਿ ਉਹ ਆਪਣੇ ਬੇਟੇ ਨੂੰ ਹੀਰੋ ਜ਼ਰੂਰ ਬਨਾਉਣਗੇ । ਵੀਰੂ ਨੇ ਆਪਣੇ ਬੇਟੇ ਅਜੇ ਦੇਵਗਨ ਨੂੰ ਹੀਰੋ ਬਨਾਉਣ ਲਈ ਬਹੁਤ ਮਿਹਨਤ ਕੀਤੀ ।

Veeru Devgan
Veeru Devgan
ਉਹਨਾਂ ਨੇ ਅਜੇ ਨੂੰ ਛੋਟੀ ਉਮਰ ਵਿੱਚ ਹੀ ਫ਼ਿਲਮ ਮੇਕਿੰਗ, ਐਕਸ਼ਨ ਨਾਲ ਜੋੜ ਦਿੱਤਾ ਸੀ । ਅਜੇ ਕਾਲਜ ਗਏ ਤਾਂ ਵੀਰੂ ਨੇ ਉਸ ਲਈ ਡਾਂਸ ਕਲਾਸ ਸ਼ੁਰੂ ਕਰ ਦਿੱਤੀ ਸੀ । ਇੱਥੋਂ ਤੱਕ ਕਿ ਉਰਦੂ ਦੀਆਂ ਕਲਾਸਾਂ ਵੀ ਲਗਵਾਈਆਂ, ਘੋੜ ਸਵਾਰੀ ਕਰਵਾਈ, ਇਸ ਤੋਂ ਇਲਾਵਾ ਉਹਨਾਂ ਨੇ ਅਜੇ ਨੂੰ ਆਪਣੀ ਐਕਸ਼ਨ ਟੀਮ ਦਾ ਹਿੱਸਾ ਬਣਾਇਆ । ਅਜੇ ਕਾਲਜ ਦੀ ਪੜ੍ਹਾਈ ਦੌਰਾਨ ਸ਼ੇਖਰ ਕਪੂਰ ਦੀ ਫ਼ਿਲਮ ਦੁਸ਼ਮਣੀ ਨੂੰ ਅਸਿੱਸਟ ਕਰ ਰਹੇ ਸਨ । ਇਸ ਦੇ ਬਾਵਜੂਦ ਉਹਨਾਂ ਨੇ ਫ਼ਿਲਮਾਂ ਵਿੱਚ ਆਉਣ ਬਾਰੇ ਕੁਝ ਨਹੀਂ ਸੀ ਸੋਚਿਆ ।
ajay-devgn, Veeru Devgan ajay-devgn, Veeru Devgan
ਇੱਕ ਸ਼ਾਮ ਜਦੋਂ ਅਜੇ ਘਰ ਆਏ ਤਾਂ ਵੀਰੂ ਦੇ ਨਾਲ ਡਾਇਰੈਕਟਰ ਸੰਦੇਸ਼, ਕੁੱਕੂ ਕੋਹਲੀ ਬੈਠੇ ਹੋਏ ਸਨ । ਵੀਰੂ ਨੇ ਕਿਹਾ ਕਿ ਸੰਦੇਸ਼ ਫੂਲ ਅੋਰ ਕਾਂਟੇ ਫ਼ਿਲਮ ਬਣਾ ਰਹੇ ਹਨ । ਇਸ ਫ਼ਿਲਮ ਵਿੱਚ ਉਹ ਤੈਨੂੰ ਲੈਣਾ ਚਾਹੁੰਦੇ ਹਨ । ਪਰ ਅਜੇ ਨੇ ਮਨਾ ਕਰ ਦਿੱਤਾ, ਪਰ 1990 ਵਿੱਚ ਅਜੇ ਇਸੇ ਫ਼ਿਲਮ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਸਨ । ਇਸ ਫ਼ਿਲਮ ਵਿੱਚ ਵੀਰੂ ਵੱਲੋਂ ਅਜੇ ਨੂੰ ਕਰਵਾਈ ਤਿਆਰੀ ਕੰਮ ਕਰ ਗਈ ਤੇ ਉਹ ਸੁਪਰ ਸਟਾਰ ਬਣ ਗਏ ।

0 Comments
0

You may also like