ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਬੇਟਾ ਹਰੀਦਾਨ ਹੋਇਆ ਇੱਕ ਮਹੀਨੇ ਦਾ, ਮਾਨਸੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Written by  Rupinder Kaler   |  June 12th 2020 02:13 PM  |  Updated: June 12th 2020 02:13 PM

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਬੇਟਾ ਹਰੀਦਾਨ ਹੋਇਆ ਇੱਕ ਮਹੀਨੇ ਦਾ, ਮਾਨਸੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਸਾਲ 12 ਮਈ 2020 ਨੂੰ ਹੰਸ ਪਰਿਵਾਰ ਦੇ ਘਰ ਇੱਕ ਨੰਨੇ ਮਹਿਮਾਨ ਨੇ ਕਦਮ ਰੱਖਿਆ ਸੀ, ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਨਵ ਜਨਮੇ ਬੇਟੇ ਹਰੀਦਾਨ ਯੁਵਰਾਜ ਹੰਸ ਦੀ, ਜਿਹੜੇ ਕਿ ਇੱਕ ਮਹੀਨੇ ਦੇ ਹੋ ਗਏ ਹਨ । ਜਿਸ ਦੀ ਜਾਣਕਾਰੀ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਨੂੰ ਬਹੁਤ ਹੀ ਭਾਵੁਕ ਕੈਪਸ਼ਨ ਦਿੱਤਾ ਹੈ ।

https://www.instagram.com/p/CBUzTINpocL/

ਮਾਨਸੀ ਵੱਲੋਂ ਸ਼ੇਅਰ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਤੇ ਮਾਨਸੀ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਹਰੀਦਾਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਇਹਨਾਂ ਤਸਵੀਰਾਂ ਵਿੱਚ ਉਹ ਕਦੇ ਵੀ ਹਰੀਦਾਨ ਦਾ ਚਿਹਰਾ ਨਹੀਂ ਦਿਖਾਉਂਦੇ ਕਿਉਂਕਿ ਯੁਵਰਾਜ ਹੰਸ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਮਨਾ ਕੀਤਾ ਹੋਇਆ ਹੈ ।

https://www.instagram.com/p/CAzhvkIpTuM/

ਹਰੀਦਾਨ ਦਾ ਚਿਹਰਾ ਉਹ ਉਸ ਦੇ 40 ਦਿਨਾਂ ਦੇ ਹੋਣ ਤੋਂ ਬਾਅਦ ਹੀ ਦਿਖਾਇਆ ਜਾਵੇਗਾ । ਸੋ ਹਰੀਦਾਨ 30 ਦਿਨਾਂ ਦਾ ਹੋ ਗਿਆ ਹੈ, 10 ਦਿਨਾਂ ਬਾਅਦ ਯੁਵਰਾਜ ਹੰਸ ਤੇ ਮਾਨਸੀ ਦੇ ਪ੍ਰਸ਼ੰਸਕ ਹਰੀਦਾਨ ਦਾ ਚਿਹਰਾ ਦੇਖ ਸਕਣਗੇ ।

https://www.instagram.com/p/CBNaHYLJnBI/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network